ਸਿੱਕਮ ਕ੍ਰਾਂਤੀਕਾਰੀ ਮੋਰਚਾ ਮੁੜ ਸੱਤਾ ’ਚ

0
190

ਗੰਗਟੋਕ : ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸ ਕੇ ਐੱਮ) ਐਤਵਾਰ ਲਗਾਤਾਰ ਦੂਜੀ ਵਾਰ ਸਿੱਕਮ ’ਚ ਸੱਤਾ ’ਚ ਆ ਗਿਆ ਜਦੋਂ ਉਸ ਨੇ 32 ਮੈਂਬਰੀ ਵਿਧਾਨ ਸਭਾ ’ਚ 31 ਸੀਟਾਂ ਜਿੱਤ ਲਈਆਂ। ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਨੇ ਰਹੇਨੋਕ ਸੀਟ ’ਤੇ 7000 ਤੋਂ ਜ਼ਿਆਦਾ ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਹ ਸੋਰੇਂਗ ਚਾਕੁੰਗ ਹਲਕੇ ਤੋਂ ਵੀ ਜੇਤੂ ਰਹੇ। ਲਗਾਤਾਰ 25 ਸਾਲ ਤੱਕ ਰਾਜ ਕਰਨ ਵਾਲੇ ਸਿੱਕਮ ਡੈਮੋਕਰੈਟਿਕ ਫਰੰਟ (ਐੱਸ ਡੀ ਐੱਫ) ਨੂੰ ਸਿਰਫ ਇਕ ਸੀਟ ਮਿਲੀ। ਐੱਸ ਡੀ ਐੱਫ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮਲਿੰਗ ਦੋਵੇਂ ਸੀਟਾਂ ’ਤੇ ਹਾਰ ਗਏ।

LEAVE A REPLY

Please enter your comment!
Please enter your name here