ਇਮਰਾਨ ਦੋ ਮਾਮਲਿਆਂ ’ਚ ਬਰੀ

0
184

ਇਸਲਾਮਾਬਾਦ : ਪਾਕਿਸਤਾਨ ਦੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾ ਦੀ ਪਾਰਟੀ ਦੇ ਹੋਰ ਪ੍ਰਮੁੱਖ ਨੇਤਾਵਾਂ ਨੂੰ ਭਿ੍ਰਸ਼ਟਾਚਾਰ ਦੇ ਕਥਿਤ ਮਾਮਲੇ ਵਿਚ ਗਿ੍ਰਫਤਾਰੀ ਤੋਂ ਬਾਅਦ 2022 ਵਿਚ ਇਕ ਰੋਸ ਮਾਰਚ ਦੌਰਾਨ ਭੰਨਤੋੜ ਨਾਲ ਸੰਬੰਧਤ ਦੋ ਮਾਮਲਿਆਂ ਵਿਚ ਬਰੀ ਕਰ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ 71 ਸਾਲਾ ਬਾਨੀ ਇਮਰਾਨ ਅਪਰੈਲ 2022 ਵਿਚ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਉਨ੍ਹਾ ’ਤੇ ਲਗਾਏ ਗਏ ਲਗਪਗ 200 ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪਿਛਲੇ ਸਾਲ ਅਗਸਤ ਤੋਂ ਜੇਲ੍ਹ ਵਿਚ ਹਨ। ਐੱਕਸਪ੍ਰੈੱਸ ਟਿ੍ਰਬਿਊਨ ਅਖਬਾਰ ਦੀ ਰਿਪੋਰਟ ਮੁਤਾਬਕ ਇਸਲਾਮਾਬਾਦ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਖਾਨ, ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਸਾਬਕਾ ਸੰਚਾਰ ਮੰਤਰੀ ਮੁਰਾਦ ਸਈਦ ਅਤੇ ਹੋਰ ਪਾਰਟੀ ਨੇਤਾਵਾਂ ਨੂੰ ‘ਹਕੀਕੀ ਅਜ਼ਾਦੀ’ ਮਾਰਚ ਦੌਰਾਨ ਭੰਨਤੋੜ ਦੇ ਦੋ ਮਾਮਲਿਆਂ ’ਚ ਬਰੀ ਕਰ ਦਿੱਤਾ ਹੈ।

LEAVE A REPLY

Please enter your comment!
Please enter your name here