ਫ਼ਤਿਹਗੜ੍ਹ ਚੂੜੀਆਂ
(ਜਸਦੇਵ ਸਿੰਘ ਮਾਨ)
ਕਲਾ ਅਤੇ ਫ਼ੋਟੋਗ੍ਰਾਫ਼ੀ ਦੀ ਦੁਨੀਆ ਵਿੱਚ ਵੱਡਾ ਨਾਮਣਾ ਖੱਟਣ ਵਾਲੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਅਤੇ ਮਹਾਨ ਚਿੱਤਰਕਾਰ ਸ. ਸੋਭਾ ਸਿੰਘ ਦੇ ਸ਼ਾਗਿਰਦ ਹਰਭਜਨ ਸਿੰਘ ਬਾਜਵਾ ਸ਼ਨੀਵਾਰ ਦੁਪਹਿਰ 12 ਵਜੇ ਬਟਾਲਾ ਵਿਖੇ ਅਕਾਲ ਚਲਾਣਾ ਕਰ ਗਏ। ਉਹ ਲਗਭਗ 85 ਵਰ੍ਹਿਆਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ।ਉਨ੍ਹਾਂ ਦਾ ਅੰਤਿਮ ਸੰਸਕਾਰ 13 ਸਤੰਬਰ ਨੂੰ ਸਵੇਰੇ 11 ਵਜੇ ਬਟਾਲਾ ਵਿਖੇ ਨੇੜੇ ਕਾਦੀਆਂ ਚੁੰਗੀ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਹਰਭਜਨ ਬਾਜਵਾ ਦੇ ਦੁਖਦਾਈ ਵਿਛੋੜੇ ‘ਤੇ ਕਮੇਟੀ ਤਰਫੋਂ ਉਹਨਾਂ ਦੇ ਪਰਿਵਾਰ ਸਾਕ-ਸਬੰਧੀਆਂ ਤੇ ਸੰਗੀ ਸਾਥੀਆਂ ਨਾਲ਼ ਗਹਿਰੇ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਉਹਨਾਂ ਨੂੰ ਉਚੇਚੇ ਤੌਰ ‘ਤੇ ਸਿਜਦਾ ਕੀਤਾ ਜਾਏਗਾ। ਬਾਜਵਾ ਦੀਆਂ ਕਾਵਿ-ਕਿਰਤਾਂ ਵਿੱਚ ‘ਸੁੱਕੇ ਕੱਖਾਂ ਥੱਲੇ ਅੱਗ’, ‘ਮੌਤ ਇੱਕ ਆਸ ਦੀ’ ਅਤੇ ‘ਤਰੇਲ ਦੀ ਇੱਕ ਬੂੰਦ’ ਵਿਸ਼ੇਸ਼ ਤੌਰ ‘ਤੇ ਜ਼ਿਕਰਯੋਗ ਹਨ।ਇਸ ਤੋਂ ਇਲਾਵਾ ‘ਜੇਲ੍ਹ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ’ ਵਿਚ ਮਨੁੱਖੀ ਸੰਵੇਦਨਾ ਦੇ ਡੂੰਘੇ ਅਹਿਸਾਸ ਮਿਲਦੇ ਹਨ




