ਸ਼ੀਤਲ ਅੰਗੂਰਾਲ ਨੂੰ ਝਟਕਾ

0
216

ਜਲੰਧਰ (ਸੁਰਿੰਦਰ ਕੁਮਾਰ)-ਜਲੰਧਰ ਦੇ ਪੱਛਮੀ ਹਲਕੇ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਨੂੰ ਵੱਡਾ ਝਟਕਾ ਲੱਗਾ, ਜਦੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਨ੍ਹਾ ਵੱਲੋਂ ਦਿੱਤਾ ਅਸਤੀਫਾ ਮਨਜ਼ੂਰ ਕਰ ਲਿਆ। ਸਪੀਕਰ ਦੇ ਦਫਤਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਅਸਤੀਫਾ 30 ਮਈ ਨੂੰ ਹੀ ਮਨਜ਼ੂਰ ਕਰ ਲਿਆ ਗਿਆ ਸੀ। ਅੰਗੂਰਾਲ ਨੇ ਐਤਵਾਰ ਕਿਹਾ ਸੀ ਕਿ ਉਨ੍ਹਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤਾ ਅਸਤੀਫਾ ਵਾਪਸ ਲੈ ਲਿਆ ਹੈ ਤੇ ਇਸ ਬਾਰੇ ਸਪੀਕਰ ਨੂੰ ਪੱਤਰ ਵੀ ਲਿਖ ਦਿੱਤਾ ਹੈ। ਅੰਗੂਰਾਲ ਭਾਜਪਾ ਤੋਂ ਆਪ ਵਿਚ ਆ ਕੇ ਵਿਧਾਇਕ ਬਣੇ ਸਨ, ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸਤੀਫਾ ਦੇ ਕੇ ਭਾਜਪਾ ਵਿਚ ਚਲੇ ਗਏ ਸਨ। ਹੁਣ ਅੰਗੂਰਾਲ ਨੇ ਕਿਹਾ ਕਿ ਅਸਤੀਫਾ ਵਾਪਸ ਲੈਣ ਦਾ ਉਨ੍ਹਾ ਨੂੰ ਜਮਹੂਰੀ ਹੱਕ ਸੀ, ਪਰ ਹੁਣ ਉਹ ਸਪੀਕਰ ਦੇ ਫੈਸਲੇ ਨੂੰ ਹਾਈ ਕੋਰਟ ਵਿਚ ਚੈਲਿੰਜ ਕਰਨਗੇ।

LEAVE A REPLY

Please enter your comment!
Please enter your name here