39.2 C
Jalandhar
Saturday, July 27, 2024
spot_img

ਪੰਜਾਬ ਨਵੇਂ ਮੋੜ ’ਤੇ

ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚ ਖਡੂਰ ਸਾਹਿਬ ਤੇ ਫਰੀਦਕੋਟ ਸੀਟਾਂ ਦੇ ਨਤੀਜਿਆਂ ਨੇ ਪੰਜਾਬ ਦੀ ਸਿਆਸਤ ਨੂੰ ਨਵਾਂ ਮੋੜ ਦੇ ਦਿੱਤਾ ਹੈ। ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਲੜੇ ਅੰਮਿ੍ਰਤਪਾਲ ਸਿੰਘ ਨੂੰ 197120 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਉਸ ਨੇ 404430 ਵੋਟਾਂ ਹਾਸਲ ਕੀਤੀਆਂ। ਅੰਮਿ੍ਰਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹੈ।
ਅੰਮਿ੍ਰਤਸਰ ’ਚ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 254414 ਵੋਟਾਂ ਹਾਸਲ ਕਰਕੇ 40146 ਵੋਟਾਂ ਦੇ ਫਰਕ ਨਾਲ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ। ਦੂਜੇ ਨੰਬਰ ’ਤੇ ਸਖਤ ਟੱਕਰ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 2140268 ਵੋਟਾਂ ਹਾਸਲ ਕਰਕੇ ਦੂਜਾ ਸਥਾਨ ਹਾਸਲ ਕੀਤਾ, ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ 206832 ਵੋਟਾਂ ਹਾਸਲ ਕਰਕੇ ਤੀਜਾ ਸਥਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੇ 162686 ਵੋਟਾਂ ਹਾਸਲ ਕਰਕੇ ਚੌਥਾ ਸਥਾਨ ਹਾਸਲ ਕੀਤਾ।
ਬਠਿੰਡਾ ਤੋਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਲਗਾਤਾਰ ਚੌਥੀ ਵਾਰ ਜਿੱਤ ਗਏ। ਬੀਬੀ ਬਾਦਲ ਨੂੰ 52,068 ਵੋਟਾਂ ਨਾਲ ਜੇਤੂ ਐਲਾਨਿਆ ਗਿਆ। ਉਹਨਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ (ਭਾਜਪਾ) ਨੂੰ ਹਰਾਇਆ।
ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 3 ਲੱਖ 22 ਹਜ਼ਾਰ 224 ਵੋਟਾਂ ਪ੍ਰਾਪਤ ਕਰ ਕੇ ਆਪਣੇ ਨੇੜਲੇ ਵਿਰੋਧੀ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਸਿੰਘ ਬਿੱਟੂ ਨੂੰ 20942 ਵੋਟਾਂ ਨਾਲ ਹਰਾ ਦਿੱਤਾ। ਕਾਂਗਰਸ ਪਾਰਟੀ ਦੀ ਇਹ ਲੁਧਿਆਣਾ ’ਚ ਲਗਾਤਾਰ ਚੌਥੀ ਜਿੱਤ ਹੈ। 2009 ’ਚ ਮਨੀਸ਼ ਤਿਵਾੜੀ, 2014 ਤੇ 2019 ’ਚ ਰਵਨੀਤ ਸਿੰਘ ਬਿੱਟੂ ਜੇਤੂ ਰਹੇ ਸਨ। ਚੋਣਾਂ ਦੇ ਐਲਾਨ ਮੌਕੇ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ 3242 ਵੋਟਾਂ ਦੇ ਫਰਕ ਨਾਲ ਹਰਾ ਕੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣ ਗਏ। ਚਾਰ ਕੋਨੇ ਮੁਕਾਬਲੇ ਵਿਚ ਆਖਰ ਤੱੱਕ ਪਹਿਲੀ-ਦੂਜੀ ਥਾਂ ਲਈ ਲੀਡ ਸਿਰਫ ਕੁਝ ਸੈਂਕੜਿਆਂ ਤੋਂ ਲੈ ਕੇ ਤਿੰਨ-ਚਾਰ ਹਜ਼ਾਰ ਤਕ ਹੀ ਰਹੀ। ਲੰਮਾ ਸਮਾਂ ਚਾਰੇ ਮੁੱਖ ਪਾਰਟੀਆਂ ਦੇ ਉਮੀਦਵਾਰ ਕਰੀਬ ਚਾਰ ਹਜ਼ਾਰ ਦੇ ਫਰਕ ਨਾਲ ਅੱਗੇ-ਪਿੱਛੇ ਚੱਲ ਰਹੇ ਸਨ। ਘੁਬਾਇਆ ਨੂੰ 264712 ਵੋਟਾਂ ਮਿਲੀਆਂ, ਦੂਜੇ ਨੰਬਰ ’ਤੇ ਰਹੇ ਕਾਕਾ ਬਰਾੜ ਨੂੰ 261273, ਜਦੋਂਕਿ ਭਾਜਪਾ ਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ 2253841 ਤੇ ਅਕਾਲੀ ਦਲ ਬਾਦਲ ਦੇ ਨਰਦੇਵ ਸਿੰਘ ਬੌਬੀ ਮਾਨ ਨੂੰ 252327 ਮਿਲੀਆਂ। ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸੀਟ ’ਤੇ ਅਕਾਲੀ ਦਲ ਕਾਬਜ਼ ਰਿਹਾ। ਪਿਛਲੀ ਵਾਰ ਜਿੱਤੇ ਸੁਖਬੀਰ ਬਾਦਲ ਇਸ ਵਾਰ ਮੈਦਾਨ ਵਿਚ ਨਹੀਂ ਸਨ। ਉਨ੍ਹਾ ਦੀ ਥਾਂ ਅਕਾਲੀ ਦਲ ਵੱਲੋਂ ਨਰਦੇਵ ਸਿੰਘ ਬੌਬੀ ਮਾਨ ਚੋਣ ਮੈਦਾਨ ਵਿਚ ਸਨ। ਪਿਛਲੀ ਵਾਰ ਸੁਖਬੀਰ ਸਿੰਘ ਬਾਦਲ ਨੂੰ 633427 ਵੋਟਾਂ ਮਿਲੀਆਂ ਸਨ, ਜਦੋਂਕਿ ਕਾਂਗਰਸ ਦੇ ਘੁਬਾਇਆ, ਜਿਨ੍ਹਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਨੂੰ 434577 ਵੋਟਾਂ ਮਿਲੀਆਂ ਸਨ। ਜਿੱਤ ਦਾ ਫਰਕ 198850 ਵੋਟਾਂ ਦਾ ਰਿਹਾ ਸੀ।
ਜਲੰਧਰ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 175993 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਉਨ੍ਹਾ ਨੂੰ 390053 ਵੋਟਾਂ ਮਿਲੀਆਂ। ਦੂਜੇ ਸਥਾਨ ਉੱਪਰ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 214060 ਤੇ ਤੀਜੇ ਸਥਾਨ ’ਤੇ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਨੂੰ 208889 ਵੋਟਾਂ ਮਿਲੀਆਂ। ਨਤੀਜਿਆਂ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਨੇ ਲਾਈਵ ਹੋ ਕੇ ਜਿੱਥੇ ਜਲੰਧਰ ਵਾਸੀਆਂ ਵੱਲੋਂ ਦਿੱਤੇ ਫ਼ਤਵੇ ਦਾ ਧੰਨਵਾਦ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ, ਉਥੇ ਹੀ ਉਨ੍ਹਾ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦੀ ਵਧਾਈ ਵੀ ਦਿੱਤੀ।
ਜਲੰਧਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਮੁਤਾਬਕ ਤਾਂ ਇਥੋਂ 9 ਹਲਕਿਆਂ ਵਿਚੋਂ ਹੀ ‘ਆਪ’ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦੇ ਚਾਰ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ ਅਤੇ ਵਿਧਾਇਕ ਹੋਣ ਦੇ ਬਾਵਜੂਦ ਆਪਣੇ ਹਲਕੇ ਵੀ ਨਹੀਂ ਬਚਾ ਸਕੇ ਹਨ ਜਦਕਿ 5 ਹਲਕਿਆਂ ਵਿਚ ਕਾਂਗਰਸ ਪਾਰਟੀ ਦੇ ਵਿਧਾਇਕ ਹਨ।ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਵਿਧਾਇਕ ਹਨ ਅਤੇ ਇਨ੍ਹਾਂ ਦੇ ਹਲਕੇ ਵਿਚ ‘ਆਪ’ ਨੂੰ ਸਿਰਫ਼ 18528 ਵੋਟਾਂ ਮਿਲੀਆਂ ਹਨ।ਨਕੋਦਰ ਹਲਕੇ ਵਿਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਆਪਣਾ ਹਲਕਾ ਨਹੀਂ ਬਚਾ ਸਕੇ ਹਨ।ਇਥੋਂ ਆਪ ਨੂੰ 23201 ਵੋਟਾਂ ਮਿਲੀਆਂ ਹਨ।ਕਰਤਾਰਪੁਰ ਹਲਕੇ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਵਿਧਾਇਕ ਹਨ ਅਤੇ ਆਪ ਪਾਰਟੀ ਨੂੰ 29106 ਵੋਟਾਂ ਮਿਲੀਆਂ ਹਨ।ਹਾਲ ਹੀ ਵਿਚ ਭਾਜਪਾ ਵਿਚ ਗਏ ਸ਼ੀਤਲ ਅੰਗੁਰਾਲ ਜਲੰਧਰ ਵੈਸਟ ਹਲਕੇ ਤੋਂ ਵਿਧਾਇਕ ਰਹੇ ਹਨ।ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ 15629 ਵੋਟਾਂ ਹਾਸਲ ਹੋਈਆਂ ਹਨ।
ਇਨ੍ਹਾਂ ਚਾਰੋਂ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਭ ਤੋਂ ਘੱਟ ਵੋਟਾਂ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਹਲਕੇ ਤੋਂ ਪਈਆਂ ਹਨ। ਸ਼ਾਹਕੋਟ ਹਲਕੇ ਤੋਂ ‘ਆਪ’ ਸਿਰਫ਼ 13499 ਵੋਟਾਂ ਹੀ ਹਾਸਲ ਹੋ ਸਕੀਆਂ ਹਨ।
ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ 305616 ਵੋਟਾਂ ਹਾਸਲ ਕਰਕੇ ਜਿੱਤ ਲਈ। ਆਮ ਆਦਮੀ ਪਾਰਟੀ ਦੇ ਡਾ: ਬਲਬੀਰ ਸਿੰਘ ਨੂੰ 290785 ਵੋਟਾਂ ਮਿਲੀਆਂ। ਭਾਜਪਾ ਉਮੀਦਵਾਰ ਪ੍ਰਨੀਤ ਕੌਰ ਤੀਜੇ ਨੰਬਰ ’ਤੇ ਰਹੀ। ਉਨ੍ਹਾ ਨੂੰ 288998 ਵੋਟਾਂ ਮਿਲੀਆਂ।
ਫ਼ਤਿਹਗੜ੍ਹ ਸਾਹਿਬ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ।ਫ਼ਤਿਹਗੜ੍ਹ ਸਾਹਿਬ ਹਲਕੇ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾ.ਅਮਰ ਸਿੰਘ 332591 ਵੋਟਾਂ ਨਾਲ ਜਿੱਤ ਹਾਸਲ ਕਰ ਚੁੱਕੇ ਹਨ।ਉਨ੍ਹਾ ‘ਆਪ’ ਦੇ ਗੁਰਪ੍ਰੀਤ ਸਿੰਘ ਜੀ ਪੀ ਨੂੰ 34,202 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਨਾਲ ਉਹ ਦੂਜੀ ਵਾਰ ਇਸ ਹਲਕੇ ਕੇ ਐੱਮ ਪੀ ਬਣ ਗਏ ਹਨ। ਚੋਣ ਜਿੱਤਣ ਤੋਂ ਬਾਅਦ ਡਾ. ਅਮਰ ਸਿੰਘ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਹੁਸ਼ਿਆਰਪੁਰ ਤੋਂ ‘ਆਪ’ ਦੇ ਰਾਜ ਕੁਮਾਰ ਚੱਬੇਵਾਲ ਕਾਂਗਰਸ ਦੀ ਯਾਮਿਨੀ ਗੋਮਰ ਤੋਂ 7976 ਵੋਟਾਂ ਦੇ ਫਰਕ ਨਾਲ ਅੱਗੇ ਚੱਲ ਰਹੇ ਸਨ, ਜਦਕਿ ਆਨੰਦਪੁਰ ਸਾਹਿਬ ਤੋਂ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਕਾਂਗਰਸ ਪਾਰਟੀ ਦੇ ਵਿਜੇ ਇੰਦਰ ਸਿੰਗਲਾ ਤੋਂ 2483 ਵੋਟਾਂ ਦੇ ਫਰਕ ਨਾਲ ਅੱਗੇ ਸਨ।
ਸੰਗਰੂਰ ਸੀਟ ’ਤੇ ‘ਆਪ’ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਚੰਗੀ ਬੜ੍ਹਤ ਬਣਾਈ ਰੱਖੀ। ਉਹ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਤੋਂ 57,747 ਵੋਟਾਂ ਦੇ ਫਰਕ ਨਾਲ ਅੱਗੇ ਸਨ।
ਫਰੀਦਕੋਟ ਤੋਂ ਚੋਣ ਮੈਦਾਨ ’ਚ ਉਤਰੇ 28 ਉਮੀਦਵਾਰਾਂ ਵਿੱਚੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ 2,98,062 ਵੋਟਾਂ ਪ੍ਰਾਪਤ ਕਰ ਕੇ ‘ਆਪ’ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70,053 ਵੋਟਾਂ ਦੇ ਫਰਕ ਨਾਲ ਹਰਾਇਆ। ਕਰਮਜੀਤ ਅਨਮੋਲ ਨੂੰ 2,28,009, ਜਦਕਿ ਕਾਂਗਰਸੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਨੂੰ 1,60,357 ਵੋਟਾਂ ਮਿਲੀਆਂ ਹਨ। ਇਸੇ ਤਰ੍ਹਾਂ ਚੌਥੇ ਸਥਾਨ ’ਤੇ ਰਹਿਣ ਵਾਲੇ ਅਕਾਲੀ ਉਮੀਦਵਾਰ ਰਾਜਵਿੰਦਰ ਸਿੰਘ ਧਰਮਕੋਟ ਨੂੰ 1,38,251, ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ 1,23,533, ਸੀ ਪੀ ਆਈ ਉਮੀਦਵਾਰ ਗੁਰਚਰਨ ਸਿੰਘ ਮਾਨ ਨੂੰ 14,950, ਬਸਪਾ ਉਮੀਦਵਾਰ ਗੁਰਬਖਸ਼ ਸਿੰਘ ਚੌਹਾਨ ਨੂੰ 8210, ਆਜ਼ਾਦ ਉਮੀਦਵਾਰਾਂ ਕ੍ਰਮਵਾਰ ਅਵਤਾਰ ਸਿੰਘ ਸਹੋਤਾ ਨੂੰ 4160, ਕਿੱਕਰ ਸਿੰਘ ਧਾਲੀਵਾਲ 3517, ਕਰਮ ਸਿੰਘ ਮਲੂਕਾ 2862, ਰੁਪਿੰਦਰ ਸਿੰਘ ਕੋਹਾਰਵਾਲਾ 2677, ਬਲਦੇਵ ਸਿੰਘ ਗਗੜਾ 2395, ਨਿਰਮਲ ਸਿੰਘ ਰਾਜੇਆਣਾ 2289, ਬਾਦਲ ਸਿੰਘ ਭਲੂਰ 2028, ਰਾਜ ਕੁਮਾਰ ਚੌਹਾਨ 1961, ਓਮ ਪ੍ਰਕਾਸ਼ ਬੈਂਕਾ 1950, ਕੈਪਟਨ ਬਹਾਦਰ ਸਿੰਘ 1640, ਮੇਜਰ ਸਿੰਘ ਭੱਟੀ 1612, ਸੁਖਬੀਰ ਸਿੰਘ ਭੱਟੀ 1530, ਗੁਰਮੀਤ ਸਿੰਘ 1420, ਅਮਰੀਕ ਸਿੰਘ 1414, ਮਨਪ੍ਰੀਤ ਸ਼ਾਂਤ 1377, ਪੇ੍ਰਮ ਪਾਲ 1165, ਪ੍ਰਗਟ ਸਿੰਘ ਰਾਜੇਆਣਾ 1131, ਜਸਵੰਤ ਰਾਏ ਰਾਜੋਰਾ 1047, ਡਾ. ਦੇਵਇੰਦਰ ਗਗਲਾਨੀ 1040, ਪ੍ਰੀਤਮ ਸਿੰਘ 939, ਕੁਲਵੰਤ ਕੌਰ ਨੂੰ 786 ਵੋਟ ਮਿਲੇ, ਜਦਕਿ ‘ਨੋਟਾ’ ਨੂੰ 4143 ਵੋਟਾਂ ਪਈਆਂ। ਇਸ ਤਰ੍ਹਾਂ 20 ਉਮੀਦਵਾਰਾਂ ਨੂੰ ‘ਨੋਟਾ’ ਤੋਂ ਵੀ ਘੱਟ ਵੋਟਾਂ ਮਿਲੀਆਂ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ। ਰਾਜਨੀਤਕ ਮਾਹਰ ਹੈਰਾਨ ਹਨ ਕਿ ਸਰਬਜੀਤ ਨੂੰ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਸੀ, ਉਲਟਾ ਪੰਥਕ ਉਮੀਦਵਾਰ ਸਰਬਜੀਤ ਦੇ ਮੁਕਾਬਲੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਵਲੋਂ ਵੀ ਉਮੀਦਵਾਰ ਉਤਾਰੇ ਗਏ ਸਨ। ਸਰਬਜੀਤ ਦਾ ਹਲਕੇ ਵਿੱਚ ਕੋਈ ਜਥੇਬੰਦਕ ਢਾਂਚਾ ਨਹੀਂ ਸੀ, ਕੋਈ ਰਣਨੀਤੀ ਜਾਂ ਵਿਉਂਤਬੰਦੀ ਵੀ ਨਹੀਂ ਸੀ। ਪਿਛਲੀਆਂ ਆਮ ਚੋਣਾਂ ਵਿਚ ਇੱਥੋਂ ਕਾਂਗਰਸ ਦੇ ਮੁਹੰਮਦ ਸਦੀਕ ਨੇ ਜਿੱਤ ਹਾਸਿਲ ਕੀਤੀ ਸੀ।
ਰਾਜਨੀਤਕ ਮਾਹਰ ਹੈਰਾਨ ਹਨ ਕਿ ਸਰਬਜੀਤ ਨੂੰ ਕਿਸੇ ਵੀ ਪਾਰਟੀ ਦੀ ਹਮਾਇਤ ਨਹੀਂ ਸੀ, ਉਲਟਾ ਪੰਥਕ ਉਮੀਦਵਾਰ ਸਰਬਜੀਤ ਦੇ ਮੁਕਾਬਲੇ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਮਾਨ ਵੱਲੋਂ ਵੀ ਉਮੀਦਵਾਰ ਉਤਾਰੇ ਗਏ ਸਨ। ਸਰਬਜੀਤ ਦਾ ਹਲਕੇ ਵਿੱਚ ਕੋਈ ਜਥੇਬੰਦਕ ਢਾਂਚਾ ਨਹੀਂ ਸੀ, ਕੋਈ ਰਣਨੀਤੀ ਜਾਂ ਵਿਉਂਤਬੰਦੀ ਵੀ ਨਹੀਂ ਸੀ।

Related Articles

LEAVE A REPLY

Please enter your comment!
Please enter your name here

Latest Articles