ਪਣਜੀ : ਗੋਆ ’ਚ ਦੋ ਲੋਕ ਸਭਾ ਹਲਕਿਆਂ ਲਈ ਚੋਣ ਮੈਦਾਨ ’ਚ ਉਤਰੇ 16 ਉਮੀਦਵਾਰਾਂ ’ਚੋਂ 12 ਦੀ ਜ਼ਮਾਨਤ ਜ਼ਬਤ ਹੋ ਗਈ, ਜਿਨ੍ਹਾਂ ਨੂੰ ਸੂਬੇ ਦੇ ਵੋਟਰਾਂ ਨੇ ਨਕਾਰ ਦਿੱਤਾ ਹੈ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਕਿਸੇ ਉਮੀਦਵਾਰ ਨੂੰ ਆਪਣੀ ਜ਼ਮਾਨਤ ਰਕਮ ਵਾਪਸ ਲੈਣ ਲਈ ਕਿਸੇ ਹਲਕੇ ’ਚ ਕੁੱਲ ਵੋਟਾਂ ਦਾ ਘੱਟੋ-ਘੱਟ ਛੇਵਾਂ ਹਿੱਸਾ ਪ੍ਰਾਪਤ ਕਰਨਾ ਹੁੰਦਾ ਹੈ, ਜੋ ਇਹ ਉਮੀਦਵਾਰ ਪ੍ਰਾਪਤ ਕਰਨ ’ਚ ਨਾਕਾਮ ਰਹੇ। ਜ਼ਮਾਨਤ ਦੀ ਰਕਮ ਜਨਰਲ ਵਰਗ ਲਈ 25,000 ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਲਈ 12,500 ਰੁਪਏ ਹੈ।


