ਨਵੀਂ ਦਿੱਲੀ : ਏਅਰ ਫੋਰਸ ਦੇ ਜਵਾਨਾਂ ਨੇ ਉੱਤਰਾਖੰਡ ਦੇ ਸਹਸਤ੍ਰ ਤਾਲ ਵਿਖੇ ਮੌਸਮ ਦੀ ਖਰਾਬੀ ਕਾਰਨ ਭਟਕ ਗਏ ਟਰੈਕਰਾਂ ਵਿੱਚੋਂ ਚਾਰ ਹੋਰਨਾਂ ਦੀਆਂ ਲਾਸ਼ਾਂ ਵੀਰਵਾਰ ਬਰਾਮਦ ਕੀਤੀਆਂ। ਮਰਨ ਵਾਲਿਆਂ ਦੀ ਗਿਣਤੀ 9 ਹੋ ਗਈ ਹੈ। ਪੰਜ ਲਾਸ਼ਾਂ ਬੁੱਧਵਾਰ ਲੱਭੀਆਂ ਸਨ। ਏਅਰ ਫੋਰਸ ਦੇ ਬੁਲਾਰੇ ਨੇ ਦੱਸਿਆ ਕਿ ਲਾਸ਼ਾਂ ਤੇ ਜ਼ਖਮੀਆਂ ਨੂੰ ਲਿਆਉਣ ਦਾ ਅਪ੍ਰੇਸ਼ਨ ਮੁਕੰਮਲ ਹੋ ਗਿਆ ਹੈ। ਹਿਮਾਲੀਅਨ ਵਿਊ ਟਰੈਕਿੰਗ ਏਜੰਸੀ ਮਨੇਰੀ ਨੇ 22 ਮੈਂਬਰਾਂ ਦੀ ਟਰੈਕਿੰਗ ਟੀਮ 29 ਮਈ ਨੂੰ ਉੱਤਰਾਕਾਸ਼ੀ ਦੇ 35 ਕਿੱਲੋਮੀਟਰ ਲੰਮੇ ਟਰੈਕ ’ਤੇ ਭੇਜੀ ਸੀ। ਇਸ ਵਿਚ ਇਕ ਟਰੈਕਰ ਮਹਾਰਾਸ਼ਟਰ ਤੇ 18 ਟਰੈਕਰ ਕਰਨਾਟਕ ਦੇ ਸਨ।
ਤਿੰਨ ਸਥਾਨਕ ਗਾਈਡ ਸਨ। 13 ਬਚਾਅ ਲਏ ਗਏ ਸਨ, ਜਦਕਿ 9 ਮਾਰੇ ਗਏ।





