ਨਰੇਂਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ
ਨਵੀਂ ਦਿੱਲੀ : 18ਵੀਂ ਲੋਕ ਸਭਾ ਦੀਆਂ ਚੋਣਾਂ ’ਚ ਐੱਨ ਡੀ ਏ ਦੀ ਜਿੱਤ ਤੋਂ ਬਾਅਦ ਭਾਜਪਾ ਨੇਤਾ ਨਰੇਂਦਰ ਮੋਦੀ ਨੇ ਐਤਵਾਰ ਸ਼ਾਮ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਹਲਫ਼ ਲਿਆ। ਰਾਸ਼ਟਰਪਤੀ ਦਰਪੋਦੀ ਮੁਰਮੂ ਨੇ ਉਨ੍ਹਾ ਨੂੰ ਰਾਸ਼ਟਰਪਤੀ ਭਵਨ ’ਚ ਆਯੋਜਿਤ ਇੱਕ ਸਮਾਰੋਹ ’ਚ ਅਹੁਦੇ ਦੀ ਗੋਪਨੀਅਤਾ ਦੀ ਸਹੁੰ ਚੁਕਾਈ। ਇਸ ਦੇ ਨਾਲ ਹੀ ਮੋਦੀ ਨੇ ਲਗਾਤਾਰ ਤਿੰਨ ਵਾਰ ਪ੍ਰਧਾਨ ਮੰਤਰੀ ਬਣਨ ਦੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਨਹਿਰੂ 1947 ਤੋਂ ਆਜ਼ਾਦੀ ਦੇ ਬਾਅਦ ਸਭ ਤੋਂ ਲੰਮੇ ਸਮੇਂ ਤੱਕ ਸੇਵਾ ਕਰਨ ਵਾਲੇ ਭਾਰਤੀ ਪ੍ਰਧਾਨ ਮੰਤਰੀ ਹਨ।
ਮੋਦੀ ਨੇ 71 ਮੰਤਰੀਆਂ ਦੇ ਨਾਲ ਸਹੁੰ ਚੁੱਕੀ, ਇਨ੍ਹਾਂ ’ਚ ਕਰੀਬ 21 ਜਨਰਲ, 27 ਓ ਬੀ ਸੀ, 10 ਦਲਿਤ, 5 ਆਦਿਵਾਸੀ ਅਤੇ 5 ਘੱਟ ਗਿਣਤੀ ਜਾਤੀ ਦੇ ਸਾਂਸਦ ਸ਼ਾਮਲ ਹਨ। ਭਾਜਪਾ ਨੇ ਜਾਤੀਗਤ ਸਮੀਕਰਨ ਨੂੰ ਧਿਆਨ ’ਚ ਰੱਖਦੇ ਹੋਏ ਕੈਬਨਿਟ ਦਾ ਬਟਵਾਰਾ ਕੀਤਾ ਹੈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਬਾਅਦ ਰਾਸ਼ਟਰਪਤੀ ਨੇ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਸ਼ਿਵਰਾਜ ਸਿੰਘ ਚੌਹਾਨ, ਨਿਰਮਲਾ ਸੀਤਾਰਮਨ, ਐੱਸ ਜੈਸ਼ੰਕਰ, ਮਨੋਹਰ ਲਾਲ ਖੱਟਰ, ਐੱਚ ਡੀ ਕੁਮਾਰਸਵਾਮੀ, ਪਿਊਸ਼ ਗੋਇਲ, ਧਰਮੇਂਦਰ ਪ੍ਰਧਾਨ, ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜੀਤਨਰਾਮ ਮਾਂਝੀ, ਜਦਯੂ ਦੇ ਰਾਜੀਵ ਰੰਜਨ ਸਿੰਘ, ਅਸਾਮ ਦੇ ਸਾਬਕਾ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ, ਰਾਮ ਮੋਹਨ ਨਾਇਡੂ, ਪ੍ਰਲਾਹਦ ਜੋਸ਼ੀ, ਗਿਰੀਰਾਜ ਸਿੰਘ, ਅਸ਼ਵਨੀ ਵੈਸ਼ਨਵ, ਜਿਓਤਿਰਾਦਿੱਤਿਆ ਸਿੰਧੀਆ, ਟੀ ਡੀ ਪੀ ਦੇ ਰਾਮ ਮੋਹਨ ਨਾਇਡੂ, ਜੋਧਪੁਰ ਦੇ ਸਾਂਸਦ ਗਜੇਂਦਰ ਸਿੰਘ ਸ਼ੇਖਾਵਤ, ਅਲਵਰ ਤੋਂ ਸਾਂਸਦ ਭੁਪਿੰਦਰ ਯਾਦਵ, ਕਿਰਨ ਰਿਜੀਜੂ, ਹਰਦੀਪ ਸਿੰਘ ਪੁਰੀ, ਅੰਨਪੂਰਣਾ ਦੇਵੀ, ਮਨਸੁੱਖ ਮਾਂਡਵੀਆ, ਕਿਸ਼ਨ ਰੈਡੀ, ਐੱਲ ਜੇ ਪੀ ਦੇ ਚਿਰਾਗ ਪਾਸਵਾਨ ਨੂੰ ਕੇਂਦਰੀ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਦਿਵਾਈ।
ਗੁਜਰਾਤ ਭਾਜਪਾ ਦੇ ਪ੍ਰਧਾਨ ਸੀ ਆਰ ਪਾਟਿਲ, ਜੈਯੰਤ ਚੌਧਰੀ (ਰਾਜ ਮੰਤਰੀ), ਪ੍ਰਤਾਪਰਾਓ ਜਾਧਵ (ਰਾਜ ਮੰਤਰੀ), ਅਰਜੁਨ ਰਾਮ ਮੇਘਵਾਲ (ਰਾਜ ਮੰਤਰੀ), ਡਾ. ਜਤਿੰਦਰ ਸਿੰਘ (ਰਾਜ ਮੰਤਰੀ), ਰਾਓ ਇੰਦਰਜੀਤ ਸਿੰਘ (ਰਾਜ ਮੰਤਰੀ), ਸ੍ਰੀਪਦ ਨਾਇਕ (ਰਾਜ ਮੰਤਰੀ), ਜਿਤਿੰਨ ਪ੍ਰਸਾਦ (ਰਾਜ ਮੰਤਰੀ), ਪੰਕਜ ਚੌਧਰੀ (ਰਾਜ ਮੰਤਰੀ), �ਿਸ਼ਨਪਾਲ ਗੁਰਜਰ (ਰਾਜ ਮੰਤਰੀ), ਰਾਮਦਾਸ ਅਠਾਵਲੇ (ਰਾਜ ਮੰਤਰੀ), ਰਾਮਨਾਥ ਠਾਕੁਰ (ਰਾਜ ਮੰਤਰੀ), ਨਿਤਿਆਨੰਦ (ਰਾਜ ਮੰਤਰੀ), ਅਨੂਪਿ੍ਰਆ ਪਟੇਲ (ਰਾਜ ਮੰਤਰੀ), ਵੀ ਸੋਮੰਨਾ (ਰਾਜ ਮੰਤਰੀ), ਪੀ ਚੰਦਰਸ਼ੇਖਰ (ਰਾਜ ਮੰਤਰੀ), ਐਸ ਪੀ ਸਿੰਘ ਬਘੇਲ (ਰਾਜ ਮੰਤਰੀ), ਬੀ ਐਲ ਵਰਮਾ (ਰਾਜ ਮੰਤਰੀ), ਸ਼ੋਭਾ ਕਰੰਦਲਾਜੇ (ਰਾਜ ਮੰਤਰੀ), ਸ਼ਾਤਨੂੰ ਠਾਕੁਰ (ਰਾਜ ਮੰਤਰੀ), ਕੀਰਤੀ ਵਰਧਨ ਸਿੰਘ (ਰਾਜ ਮੰਤਰੀ), ਸ਼ਾਂਤਨੂ ਠਾਕੁਰ (ਰਾਜ ਮੰਤਰੀ), ਸੁਰੇਸ਼ ਗੋਪੀ (ਰਾਜ ਮੰਤਰੀ), ਐਲ ਮੁਰਗਨ (ਰਾਜ ਮੰਤਰੀ), ਅਜੈ ਟਮਟਾ (ਰਾਜ ਮੰਤਰੀ), ਬੰਦੀ ਸੰਜੈ ਕੁਮਾਰ (ਰਾਜ ਮੰਤਰੀ), ਕਮਲੇਸ਼ ਪਾਸਵਾਨ (ਰਾਜ ਮੰਤਰੀ), ਰਵਨੀਤ ਸਿੰਘ ਬਿੱਟੂ (ਰਾਜ ਮੰਤਰੀ) ਤੇ ਕਈ ਹੋਰਾਂ ਨੂੰ ਰਾਜ ਮੰਤਰੀ ਦੇ ਅਹੁਦੇ ਦੀ ਸਹੁੰ ਦਿਵਾਈ ਗਈ।
ਮੰਤਰੀ ਪ੍ਰੀਸ਼ਦ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਵਾਲਿਆਂ ’ਚ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੂਈਜੂ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ‘ਪ੍ਰਚੰਡ’ ਅਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਸਮੇਤ ਭਾਰਤ ਦੇ ਗੁਆਂਢੀ ਹਿੰਦ ਮਹਾਸਾਗਰ ਖੇਤਰ ਦੇ ਸਿਖਰਲੇ ਨੇਤਾ ਵੀ ਪਹੁੰਚੇ। ਮਾਰੀਸ਼ਸ਼ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਵੀ ਸ਼ਾਮਲ ਹੋਏ। ਰਾਸ਼ਟਰਪਤੀ ਭਵਨ ’ਚ 7 ਦੇਸ਼ਾਂ ਦੇ ਲੀਡਰਾਂ ਤੋਂ ਇਲਾਵਾ ਫ਼ਿਲਮੀ ਸਟਾਰ ਵੀ ਸਮਾਰੋਹ ’ਚ ਸ਼ਾਮਲ ਹੋਏ, ਜਿਨ੍ਹਾਂ ’ਚ ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਵਿਕਰਾਂਤ ਮੇਸੀ ਅਤੇ ਰਾਜਕੁਮਾਰ ਹਿਰਾਨੀ ਸ਼ਾਮਲ ਹਨ। ਰਿਲਾਇੰਸ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਵੀ ਸਮਾਗਮ ’ਚ ਮੌਜੂਦ ਰਹੇ।
ਨੀਤਿਸ਼ ਕੁਮਾਰ ਤੇ ਚੰਦਰਬਾਬੂ ਨਾਇਡੂ ਨੇ ਸਮਰਥਨ ਐਸੇ ਹੀ ਨਹੀਂ ਦਿੱਤਾ ਉਨ੍ਹਾਂ ਮੋਦੀ ਸਰਕਾਰ ’ਤੇ ਸ਼ਰਤਾਂ ਲਾਈਆਂ ਹਨ। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਵੱਡੀਆਂ-ਵੱਡੀਆਂ ਕੰਪਨੀਆਂ ਆਪਣੇ ਇਸ਼ਤਿਾਰਾਂ ਦੇ ਥੱਲ੍ਹੇ ਬਹੁਤ ਬਾਰੀਕ-ਬਾਰੀਕ ਲਿਖ ਦਿੰਦੀਆਂ ਹਨ ਕਿ ਇਹ ਸ਼ਰਤਾਂ ਲਾਗੂ ਹਨ। ਇਹ ਸਰਕਾਰ ਵੀ ਇਸੇ ਤਹਿਤ ਬਣ ਰਹੀ ਹੈ, ਜਿਸ ’ਤੇ ਛੋਟੀਆਂ ਪਾਰਟੀਆਂ ਨੇ ਸ਼ਰਤਾਂ ਲਾ ਕੇ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਸਮਰਥਨ ਦਿੱਤਾ ਹੈ।