27.5 C
Jalandhar
Friday, October 18, 2024
spot_img

ਵੈਸ਼ਨੋ ਦੇਵੀ ਤੱਕ ਹੈਲੀਕਾਪਟਰ

ਜੰਮੂ : ਜੰਮੂ ਤੋਂ ਰਿਆਸੀ ਜ਼ਿਲ੍ਹੇ ਦੇ ਤਿ੍ਰਕੁਟਾ ਪਹਾੜੀਆਂ ’ਚ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਭਵਨ ਗੁਫਾ ਮੰਦਰ ਤੱਕ ਪਹੁੰਚਣ ਲਈ 18 ਜੂਨ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਹੋਵੇਗੀ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਇਹ ਐਲਾਨ ਕੀਤਾ। ਇਹ ਕਦਮ ਤੀਰਥ ਯਾਤਰਾ ਨੂੰ ਸੌਖੀ ਬਣਾਉਣ ਅਤੇ ਗੁਫਾ ਮੰਦਰ ’ਚ ਪੂਜਾ ਕਰਨ ਲਈ ਦੁਨੀਆ ਭਰ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਚੁੱਕਿਆ ਗਿਆ ਹੈ।
77ਵਾਂ ਜਨਮ ਦਿਨ ਮਨਾਇਆ
ਪਟਨਾ : ਲਾਲੂ ਪ੍ਰਸਾਦ ਯਾਦਵ ਨੇ ਮੰਗਲਵਾਰ ਆਪਣੇ ਪਰਵਾਰ ਅਤੇ ਪਾਰਟੀ ਦੇ ਨੇਤਾਵਾਂ ਦੀ ਮੌਜੂਦਗੀ ’ਚ 77 ਪੌਂਡ ਦਾ ਕੇਕ ਕੱਟ ਕੇ 77ਵਾਂ ਜਨਮ ਦਿਨ ਮਨਾਇਆ। ਵੱਡੀ ਗਿਣਤੀ ’ਚ ਰਾਸ਼ਟਰੀ ਜਨਤਾ ਦਲ ਦੇ ਵਰਕਰ ਇਸ ਸਮੇਂ ਮੌਜੂਦ ਸਨ।
ਮੋਦੀ ਦਾ 18 ਨੂੰ ਵਾਰਾਨਸੀ ਦੌਰਾ
ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਜੂਨ ਨੂੰ ਆਪਣੇ ਸੰਸਦੀ ਖੇਤਰ ਵਾਰਾਨਸੀ ਆਉਣਗੇ। ਇਸ ਦੌਰਾਨ ਉਹ ਕਿਸਾਨਾਂ ਨੂੰ ਸੰਬੋਧਨ ਕਰਨਗੇ।
ਧਨਵੰਤ ਸਿੰਘ ਧੂਰੀ ਨਹੀਂ ਰਹੇ
ਧੂਰੀ : ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦੇਹਾਂਤ ਹੋ ਗਿਆ। ਉਨ੍ਹਾ ਦੀ ਸਿਹਤ ਪਿਛਲੇ ਕੁਝ ਦਿਨਾਂ ਤੋਂ ਖਰਾਬ ਸੀ। ਉਨ੍ਹਾ ਦਾ ਅੰਤਮ ਸੰਸਕਾਰ ਜੱਦੀ ਪਿੰਡ ਮਾਨਵਾਲਾ ਵਿਖੇ 12 ਜੂਨ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ। ਉਹ ਇੱਕ ਵਾਰ ਕਾਂਗਰਸ ਦੀ ਟਿਕਟ ਤੋਂ ਤੇ ਇੱਕ ਵਾਰ ਆਜ਼ਾਦ ਤੌਰ ’ਤੇ ਧੂਰੀ ਤੋਂ ਚੋਣ ਜਿੱਤੇ ਸਨ। ਉਨ੍ਹਾ ਨੂੰ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਗੁਰੂ ਵੀ ਸਮਝਿਆ ਜਾਂਦਾ ਸੀ।
ਆਲਮ ਵੱਲੋਂ ਅਸਤੀਫਾ
ਰਾਂਚੀ : ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਨੇ ਰਾਜ ਮੰਤਰੀ ਮੰਡਲ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਲਮ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ਵਿੱਚ ਹੈ। ਆਲਮ ਨੇ ਰਾਂਚੀ ਸਥਿਤ ਬਿਰਸਾ ਮੁੰਡਾ ਕੇਂਦਰੀ ਜੇਲ੍ਹ ਤੋਂ ਮੁੱਖ ਮੰਤਰੀ ਚੰਪਾਈ ਸੋਰੇਨ ਨੂੰ ਲਿਖੇ ਪੱਤਰ ਵਿੱਚ ਮੰਤਰੀ ਵਜੋਂ ਅਤੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜੇ ਪੱਤਰ ’ਚ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦਿੱਤਾ।
ਅਗਲੇ ਸਾਲ ਜੂਨੀਅਰ ਹਾਕੀ ਵਿਸ਼ਵ ਕੱਪ ਭਾਰਤ ’ਚ
ਲੁਸਾਨ (ਸਵਿਟਜ਼ਰਲੈਂਡ)-ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਕਾਰਜਕਾਰੀ ਬੋਰਡ ਨੇ ਐਲਾਨ ਕੀਤਾ ਕਿ ਭਾਰਤ ਅਗਲੇ ਸਾਲ ਪੁਰਸ਼ਾਂ ਦੇ ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਨੌਂ ਸਾਲਾਂ ਬਾਅਦ ਭਾਰਤ ’ਚ ਹੋਣ ਵਾਲਾ ਇਹ ਟੂਰਨਾਮੈਂਟ ਦਸੰਬਰ ’ਚ ਹੋਵੇਗਾ ਅਤੇ ਇਹ ਪਹਿਲੀ ਵਾਰ ਹੋਵੇਗਾ, ਜਦੋਂ ਇਸ ’ਚ 24 ਟੀਮਾਂ ਸ਼ਾਮਲ ਹੋਣਗੀਆਂ।

Related Articles

LEAVE A REPLY

Please enter your comment!
Please enter your name here

Latest Articles