ਮੈਡੀਕਲ ਕਾਲਜ ਦੇ 4 ਵਿਦਿਆਰਥੀ ਰੈਗਿੰਗ ਦੇ ਦੋਸ਼ ’ਚ ਕੱਢੇ

0
205

ਧਰਮਸ਼ਾਲਾ : ਟਾਂਡਾ ਦੇ ਮੈਡੀਕਲ ਕਾਲਜ ’ਚ ਰੈਗਿੰਗ ਦੀਆਂ ਦੋ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ’ਚ ਚਾਰ ਮੈਡੀਕਲ ਵਿਦਿਆਰਥੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ। ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੇ 2019 ਬੈਚ ਦੇ ਦੋ ਮੈਡੀਕਲ ਵਿਦਿਆਰਥੀਆਂ ’ਤੇ 1-1 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ ਅਤੇ ਉਨ੍ਹਾਂ ਨੂੰ ਇਕ ਸਾਲ ਲਈ ਕਾਲਜ ਤੋਂ ਕੱਢ ਦਿੱਤਾ ਹੈ। ਇੱਕ ਹੋਰ ਮਾਮਲੇ ’ਚ 2022 ਬੈਚ ਦੇ ਦੋ ਵਿਦਿਆਰਥੀਆਂ ’ਤੇ 50-50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ 6 ਮਹੀਨਿਆਂ ਲਈ ਕਾਲਜ ਤੋਂ ਕੱਢ ਦਿੱਤਾ ਗਿਆ ਹੈ।
ਟਾਂਡਾ ਮੈਡੀਕਲ ਕਾਲਜ ’ਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਲਈ ਵਿਦਿਆਰਥੀਆਂ ’ਤੇ ਲਗਾਇਆ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਧ ਜੁਰਮਾਨਾ ਹੈ। ਸੂਤਰਾਂ ਨੇ ਦੱਸਿਆ ਕਿ 2019 ਬੈਚ ਦੇ ਦੋ ਮੈਡੀਕਲ ਵਿਦਿਆਰਥੀਆਂ ਨੇ 2020 ਬੈਚ ਦੇ ਆਪਣੇ ਦੋ ਜੂਨੀਅਰਾਂ ਦੀ ਰੈਗਿੰਗ ਕੀਤੀ। 5 ਜੂਨ ਨੂੰ ਵਾਪਰੀ ਇੱਕ ਹੋਰ ਘਟਨਾ ’ਚ 2022 ਬੈਚ ਦੇ ਦੋ ਵਿਦਿਆਰਥੀਆਂ ਨੇ ਆਪਣੇ ਜੂਨੀਅਰਾਂ ਦੀ ਰੈਗਿੰਗ ਕੀਤੀ। ਰੈਗਿੰਗ ਦਾ ਸਾਹਮਣਾ ਕਰਨ ਵਾਲੇ ਲਗਭਗ 8 ਵਿਦਿਆਰਥੀਆਂ ਨੇ ਟਾਂਡਾ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਰਿਪੋਰਟ ਕਰਨ ਦੀ ਬਜਾਏ ਨੈਸ਼ਨਲ ਮੈਡੀਕਲ ਕੌਂਸਲ (ਐੱਨ ਐੱਮ ਸੀ) ਕੋਲ ਆਨਲਾਈਨ ਸ਼ਿਕਾਇਤ ਦਰਜ ਕਰਵਾਈ। ਕੌਂਸਲ ਨੇ ਟਾਂਡਾ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ, ਜਿਸ ਨੇ ਮਾਮਲਾ ਕਾਲਜ ਦੀ ਐਂਟੀ ਰੈਗਿੰਗ ਕਮੇਟੀ ਨੂੰ ਭੇਜ ਦਿੱਤਾ। ਟਾਂਡਾ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਡਾ. ਮਿਲਾਪ ਸ਼ਰਮਾ ਨੇ ਮੰਨਿਆ ਕਿ ਰੈਗਿੰਗ ਦੇ ਦੋਸ਼ ਹੇਠ 2019 ਅਤੇ 2022 ਬੈਚ ਦੇ ਦੋ-ਦੋ ਵਿਦਿਆਰਥੀਆਂ ਸਮੇਤ ਚਾਰ ਵਿਦਿਆਰਥੀਆਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਦੋਸ਼ੀ ਵਿਦਿਆਰਥੀਆਂ ’ਤੇ ਭਾਰੀ ਜੁਰਮਾਨਾ ਵੀ ਕੀਤਾ ਗਿਆ ਹੈ।

LEAVE A REPLY

Please enter your comment!
Please enter your name here