ਨਾਗਪੁਰ : ਇਕ ਮਹਿਲਾ ਨੇ 300 ਕਰੋੜ ਰੁਪਏ ਦੀ ਜਾਇਦਾਦ ਹੜੱਪਣ ਲਈ ਸਹੁਰੇ ਨੂੰ ਕਤਲ ਕਰਵਾ ਦਿੱਤਾ। 53 ਸਾਲਾ ਅਰਚਨਾ ਮਨੀਸ਼ ਪੁੱਤੇਵੜ, ਜੋ ਕਿ ਗੜ੍ਹਚਿਰੌਲੀ ਵਿਚ ਟਾਊਨ ਪਲੈਨਿੰਗ ਡਿਪਾਰਟਮੈਂਟ ’ਚ ਅਸਿਸਟੈਂਟ ਡਾਇਰੈਕਟਰ ਹੈ, ਨੇ ਏਨੀ ਚਲਾਕੀ ਕੀਤੀ ਕਿ ਇਹ ਲੱਗੇ ਕਿ ਸਹੁਰਾ ਗੱਡੀ ਦੀ ਟੱਕਰ ਨਾਲ ਮਾਰਿਆ ਗਿਆ। 82 ਸਾਲਾ ਬਿਜ਼ਨਸਮੈਨ ਪੁਰਸ਼ੋਤਮ ਪੁੱਤੇਵੜ ਦੀ 22 ਮਈ ਨੂੰ ਕਾਰ ਦੀ ਟੱਕਰ ਕਾਰਨ ਮੌਤ ਹੋ ਗਈ ਸੀ।
ਪੁਲਸ ਨੇ ਪਹਿਲਾਂ ਤਾਂ ਮਾਮਲਾ ਹਾਦਸੇ ਦਾ ਦਰਜ ਕੀਤਾ, ਪਰ ਜਾਂਚ ਵਿਚ ਸਾਹਮਣੇ ਆਇਆ ਕਿ ਪੁਰਸ਼ੋਤਮ ਪੁੱਤੇਵੜ ਦਾ ਕਤਲ ਕਰਵਾਇਆ ਗਿਆ। ਸੀ ਸੀ ਟੀ ਵੀ ਫੁਟੇਜ ਵਿਚ ਕਾਰ ਦੇ ਨੰਬਰ ਦਾ ਕੁਝ ਹਿੱਸਾ ਪਤਾ ਲੱਗਣ ਤੋਂ ਬਾਅਦ ਪੁਲਸ ਨੇ ਜਾਂਚ ਵਿਚ ਪਤਾ ਲਾਇਆ ਕਿ ਅਰਚਨਾ ਨੇ ਕਾਤਲਾਂ ਨਾਲ ਇਕ ਕਰੋੜ ਰੁਪਏ ਵਿਚ ਸੌਦਾ ਮਾਰਿਆ ਸੀ। ਨਾਗਪੁਰ ਕਰਾਈਮ ਬਰਾਂਚ ਨੇ ਮੰਗਲਵਾਰ ਰਾਤ ਇਸ ਮਾਮਲੇ ਵਿਚ ਮਹਾਰਾਸ਼ਟਰ ਸਰਕਾਰ ਦੇ ਮਾਈਕਰੋ ਸਮਾਲ ਮੀਡੀਅਮ ਇੰਟਰਪ੍ਰਾਇਜ਼ਿਜ਼ (ਐੱਮ ਐੱਸ ਐੱਮ ਈ) ਦੇ ਡਾਇਰੈਕਟਰ ਪ੍ਰਸ਼ਾਂਤ ਪਾਰਲੇਵੜ ਨੂੰ ਗਿ੍ਰਫਤਾਰ ਕੀਤਾ।
ਪੁਲਸ ਨੇ ਅਰਚਨਾ ਦੇ ਨਿੱਜੀ ਸਹਾਇਕ ਪਾਇਲ ਨਾਗੇਸ਼ਵਰ ਨੂੰ ਵੀ ਗਿ੍ਰਫਤਾਰ ਕੀਤਾ, ਜੋ ਬਯਰਾਮਜੀ ਕਸਬੇ ਤੋਂ ਹੈ। ਪੁਲਸ ਨੇ ਹੁਣ ਤੱਕ ਛੇ ਗਿ੍ਰਫਤਾਰੀਆਂ ਕੀਤੀਆਂ ਹਨ। ਕਤਲ 300 ਕਰੋੜ ਦੇ ਜਾਇਦਾਦ ਝਗੜੇ ਨਾਲ ਸੰਬੰਧਤ ਜਾਪਦਾ ਹੈ।



