ਨਵੀਂ ਦਿੱਲੀ : ਰਾਸ਼ਟਰਪਤੀ ਦਰੋਪਦੀ ਮੁਰਮੂ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕਰਨ ਦੋ ਦੋਸ਼ ‘ਚ ਕਾਂਗਰਸ ਨੇਤਾ ਅਧੀਰ ਰੰਜਨ ‘ਤੇ ਭਾਜਪਾ ਹਮਲਾਵਰ ਹੈ | ਭਾਜਪਾ ਦੇ ਹਮਲਾਵਰ ਰਵੱਈਏ ‘ਤੇ ਅਧੀਰ ਰੰਜਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਮੈਨੂੰ ਅੱਤਵਾਦੀ ਵੀ ਸਾਬਿਤ ਕਰ ਸਕਦੀ ਹੈ, ਉਹ ਕੁਝ ਵੀ ਕਰ ਸਕਦੀ ਹੈ, ਪਰ ਮੈਂ ਕਿਸੇ ਤੋਂ ਡਰਦਾ ਨਹੀਂ |
ਉਨ੍ਹਾ ਕਿਹਾ ਕਿ ਮੇਰੇ ਘਰ ਦੇ ਨੇੜੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ | ਭਾਜਪਾ ਵਾਲੇ ਕੀ ਚਾਹੁੰਦੇ ਹਨ, ਮੈਂ ਨਹੀਂ ਜਾਣਦਾ, ਪਰ ਕਿਸੇ ਤੋਂ ਡਰਦਾ ਨਹੀਂ | ਭਾਜਪਾ ਹੇਠਲੇ ਪੱਧਰ ਦੀ ਰਾਜਨੀਤੀ ਕਰ ਰਹੀ ਹੈ |