ਡੋਵਾਲ ਮੁੜ ਐੱਨ ਐੱਸ ਏ ਬਣੇ

0
143

ਨਵੀਂ ਦਿੱਲੀ : ਅਜੀਤ ਡੋਵਾਲ ਨੂੰ ਮੁੜ ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਨਿਯੁਕਤ ਕੀਤਾ ਗਿਆ ਹੈ। ਕੈਬਨਿਟ ਦੀ ਨਿਯੁਕਤੀ ਕਮੇਟੀ ਨੇ 10 ਜੂਨ ਤੋਂ ਸਾਬਕਾ ਆਈ ਪੀ ਐੱਸ ਅਧਿਕਾਰੀ ਅਜੀਤ ਡੋਵਾਲ ਨੂੰ ਕੌਮੀ ਸੁਰੱਖਿਆ ਸਲਾਹਕਾਰ ਵਜੋਂ ਨਿਯੁਕਤ ਕੀਤਾ ਹੈ। ਡੋਵਾਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਪੀ ਕੇ ਮਿਸ਼ਰਾ ਨੂੰ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿ੍ਰੰਸੀਪਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾ ਦੀ ਨਿਯੁਕਤੀ ਵੀ 10 ਜੂਨ ਤੋਂ ਕੀਤੀ ਗਈ ਹੈ।
ਜੀ ਐੱਸ ਟੀ ਕੌਂਸਲ ਮੀਟਿੰਗ 22 ਨੂੰ
ਨਵੀਂ ਦਿੱਲੀ : ਜੀ ਐੱਸ ਟੀ ਕੌਂਸਲ ਦੀ 53ਵੀਂ ਬੈਠਕ 22 ਜੂਨ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ। ਲੋਕ ਸਭਾ ਚੋਣਾਂ ਤੋਂ ਬਾਅਦ ਕੌਂਸਲ ਦੀ ਇਹ ਪਹਿਲੀ ਮੀਟਿੰਗ ਹੈ।
ਅੱਗ ਨਾਲ 2 ਬੱਚਿਆਂ ਸਣੇ 5 ਮਰੇ
ਗਾਜ਼ੀਆਬਾਦ : ਯੂ ਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਲੋਨੀ ਇਲਾਕੇ ’ਚ ਘਰ ’ਚ ਅੱਗ ਲੱਗਣ ਕਾਰਨ ਦੋ ਬੱਚਿਆਂ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਜ਼ਖਮੀ ਹੋ ਗਏ। ਹੇਠਲੀ ਮੰਜ਼ਲ ’ਚ ਅੱਗ ਲੱਗੀ ਅਤੇ ਉੱਪਰ ਮੌਜੂਦ ਲੋਕ ਫਸ ਗਏ। ਘਰ ਅੰਦਰ ਭਾਰੀ ਮਾਤਰਾ ’ਚ ਫੋਮ ਪਿਆ ਸੀ ਤੇ ਸ਼ੱਕ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ।
ਆਈਸਕ੍ਰੀਮ ’ਚੋਂ ਉਗਲ ਨਿਕਲੀ
ਮੁੰਬਈ : ਮਲਾਡ ਇਲਾਕੇ ਦੇ 26 ਸਾਲਾ ਡਾਕਟਰ ਨੂੰ ਆਨਲਾਈਨ ਮੰਗਵਾਈ ਬਟਰਸਕੌਚ ਆਈਸ-ਕ੍ਰੀਮ ਕੋਨ ’ਚ ਨਹੁੰ ਸਮੇਤ ਮਾਸ ਦਾ ਟੁਕੜਾ ਮਿਲਿਆ। ਉਸ ਨੇ ਆਈਸਕ੍ਰੀਮ ਕੰਪਨੀ ਕੋਲ ਸ਼ਿਕਾਇਤ ਦਰਜ ਕਰਵਾਈ, ਪਰ ਕੰਪਨੀ ਨੇ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਹ ਮਾਸ ਦਾ ਟੁਕੜਾ ਲੈ ਕੇ ਮਲਾਡ ਥਾਣੇ ਪੁੱਜ ਗਿਆ। ਪੁਲਸ ਨੇ ਯੂਮੋ ਆਈਸਕ੍ਰੀਮ ਕੰਪਨੀ ਦੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਿਰਨ ਬੇਦੀ ’ਤੇ ਫਿਲਮ ਬਣੇਗੀ
ਮੁੰਬਈ : ਸਾਬਕਾ ਆਈ ਪੀ ਐੱਸ ਅਧਿਕਾਰੀ ਕਿਰਨ ਬੇਦੀ ਦੇ ਜੀਵਨ ’ਤੇ ਫਿਲਮ ਬਣਾਈ ਜਾ ਰਹੀ ਹੈ। ਫਿਲਮ ‘ਬੇਦੀ : ਦਿ ਨੇਮ ਯੂ ਨੋ..ਦਿ ਸਟੋਰੀ ਯੂ ਡੌਂਟ’ ਦੇ ਨਿਰਦੇਸ਼ਕ ਅਤੇ ਲੇਖਕ ਕੁਸ਼ਲ ਚਾਵਲਾ ਹਨ। ਫਿਲਮ ਬੇਦੀ ਦੀ ਜ਼ਿੰਦਗੀ ਦੇ ਉਸ ਪਹਿਲੂ ਨੂੰ ਸਾਹਮਣੇ ਲਿਆਏਗੀ, ਜਿਸ ਤੋਂ ਲੋਕ ਅਜੇ ਤੱਕ ਅਣਜਾਣ ਹਨ।

LEAVE A REPLY

Please enter your comment!
Please enter your name here