ਮੋਦੀ ਸਰਕਾਰ ਕਦੇ ਵੀ ਡਿਗ ਸਕਦੀ : ਖੜਗੇ

0
178

ਨਵੀਂ ਦਿੱਲੀ : ਕਾਂਗਰਸ ਪ੍ਰਮੁੱਖ ਮਲਿਕਾਰਜੁਨ ਖੜਗੇ ਨੇ ਸ਼ਨੀਵਾਰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ ਡੀ ਏ) ਸਰਕਾਰ ਗਲਤੀ ਨਾਲ ਬਣੀ ਹੈ ਅਤੇ ਇਹ ਜਲਦ ਹੀ ਡਿੱਗ ਜਾਵੇਗੀ। ਉਨ੍ਹਾ ਕਿਹਾ ਕਿ ਜਨਤਾ ਨੇ ਮੋਦੀ ਦੀ ਘੱਟ ਗਿਣਤੀ ਸਰਕਾਰ ਨੂੰ ਚੁਣਿਆ ਹੈ, ਇਹ ਕਦੀ ਵੀ ਡਿੱਗ ਸਕਦੀ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਖੜਗੇ ਨੇ ਕਿਹਾ ਸੀ ਕਿ ਸਹੀ ਸਮੇਂ ਬਾਅਦ ‘ਇੰਡੀਆ’ ਗਠਜੋੜ ਸਹੀ ਕਾਰਵਾਈ ਕਰੇਗਾ। ਉਨ੍ਹਾ ਕਿਹਾ ਕਿ ਇਹ ਸਰਕਾਰ ਚੰਦਰਬਾਬੂ ਨਾਇਡੂ, ਨਿਤਿਸ਼ ਕੁਮਾਰ, ਚਿਰਾਗ ਪਾਸਵਾਨ ਅਤੇ ਏਕਨਾਥ ਸ਼ਿੰਦੇ ’ਤੇ ਨਿਰਭਰ ਹੈ। ਨਰਿੰਦਰ ਮੋਦੀ ਦੇ ਸਿਆਸੀ ਕੈਰੀਅਰ ’ਚ ਇਹ ਪਹਿਲੀ ਵਾਰ ਹੈ ਕਿ ਉਹ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਹਨ।

LEAVE A REPLY

Please enter your comment!
Please enter your name here