ਬਿਜਲੀ ਦਰਾਂ ’ਚ ਕੀਤਾ ਵਾਧਾ ਵਾਪਸ ਲਿਆ ਜਾਵੇ : ਸੀ ਪੀ ਆਈ

0
221

ਚੰਡੀਗੜ੍ਹ : ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ਵਿਚ 12 ਤੋਂ 15 ਪ੍ਰਤੀਸ਼ਤ ਤੱਕ ਕੀਤੇ ਵਾਧੇ ਨੂੰ ਪੰਜਾਬ ਸੀ ਪੀ ਆਈ ਨੇ ਪੰਜਾਬ ਦੀ ਆਰਥਿਕਤਾ ਨੂੰ ਵਧੇਰੇ ਸੰਕਟ ਵਿਚ ਫਸਾਉਣ ਵਾਲਾ ਦੱਸਿਆ ਹੈ। ਸੀ ਪੀ ਆਈ ਨੇ ਮੰਗ ਕੀਤੀ ਕਿ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ 10 ਤੋਂ 12 ਪੈਸੇ ਪ੍ਰਤੀ ਯੂਨਿਟ ਵਾਧਾ ਘਰੇਲੂ ਖਪਤਕਾਰਾਂ ਅਤੇ 15 ਪੈਸੇ ਪ੍ਰਤੀ ਯੂਨਿਟ ਖੇਤੀ ਅਤੇ ਸਨਅਤੀ ਸੈਕਟਰ ਵਿਚ ਕੀਤਾ ਗਿਆ ਹੈ, ਜਿਸ ਨਾਲ ਪਹਿਲਾਂ ਤੋਂ ਫਸੀ ਖੇਤੀ ਅਤੇ ਛੋਟੀਆਂ ਸਨਅਤਾਂ ’ਤੇ ਮਾਰੂ ਪ੍ਰਭਾਵ ਪਵੇਗਾ। ਰੇਟਾਂ ਵਿਚ ਵਾਧੇ ਨਾਲ ਘਰੇਲੂ ਖਪਤਕਾਰ ਵੀ ਇਸ ਦੀ ਮਾਰ ਹੇਠਾਂ ਆ ਜਾਣਗੇ। ਬਰਾੜ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਨਿੰਦਿਆ ਕਰਦਿਆਂ ਦੋਸ਼ ਲਾਇਆ ਹੈ ਕਿ ਆਮ ਆਦਮੀ ਸਰਕਾਰ ਬਿਜਲੀ ਟੈਕਸ ਦਰਾਂ ਵਿਚ ਵਾਧਾ ਕਰਕੇ ਹੌਲੀ-ਹੌਲੀ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦੀ ਯੋਜਨਾ ਨੂੰ ਖਤਮ ਕਰਨ ਦਾ ਸੰਕੇਤ ਦੇ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ਸੀ ਪੀ ਆਈ ਮਾਨ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਤੁਰੰਤ ਇਹ ਵਾਧਾ ਵਾਪਸ ਲਵੇ।

LEAVE A REPLY

Please enter your comment!
Please enter your name here