ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ-ਐੱਨ ਸੀ ਪੀ ਪ੍ਰਮੁੱਖ ਸ਼ਰਦ ਪਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਨੀਵਾਰ ਤਨਜ਼ ਕੀਤਾ। ਉਨ੍ਹਾ ਕਿਹਾ ਕਿ ਜਿੱਥੇ ਵੀ ਪ੍ਰਧਾਨ ਮੰਤਰੀ ਦਾ ਰੋਡ ਸ਼ੋਅ ਅਤੇ ਰੈਲੀ ਹੋਈ, ਉਥੇ ਸਾਡੀ ਪਾਰਟੀ ਦੇ ਉਮੀਦਵਾਰ ਨੇ ਜਿੱਤ ਦਰਜ ਕੀਤੀ। ਇਸ ਲਈ ਮੈਂ ਪ੍ਰਧਾਨ ਮੰਤਰੀ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਅਤੇ ਇਸ ਨੂੰ ਆਪਣਾ ਫਰਜ਼ ਸਮਝਦਾ ਹਾਂ। ਉਨ੍ਹਾ ਕਿਹਾਅਸੀਂ ਐੱਮ ਵੀ ਏ ਦੇ ਹੱਕ ’ਚ ਰਾਜਨੀਤਕ ਮਾਹੌਲ ਨੂੰ ਅਨੁਕੂਲ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਾਂ। ਉਥੇ ਹੀ ਸ਼ਿਵ ਸੈਨਾ (ਯੂ ਬੀ ਟੀ) ਪ੍ਰਮੁੱਖ ਊਧਵ ਠਾਕਰੇ ਨੇ ਕਿਹਾ ਕਿ ਮਹਾਂ ਵਿਕਾਸ ਅਗਾੜੀ (ਐੱਮ ਵੀ ਏ) ਲਈ ਲੋਕ ਸਭਾ ਚੋਣਾਂ ਦੀ ਜਿੱਤ ਅੰਤ ਨਹੀਂ, ਬਲਕਿ ਸ਼ੁਰੂਆਤ ਹੈ। ਉਨ੍ਹਾ ਕਿਹਾ, ‘ਭਾਜਪਾ ਨੇ ਹੀ ਤਾਂ 400 ਪਾਰ ਦਾ ਨਾਅਰਾ ਦਿੱਤਾ ਸੀ। ਆਖਰ ਅੱਛੇ ਦਿਨ ਦੇ ਨੈਰੇਟਿਵ ਦਾ ਕੀ ਹੋਇਆ? ਮੋਦੀ ਦੀ ਗਰੰਟੀ ਦਾ ਕੀ ਹੋਇਆ? ਦੇਵੇਂਦਰ ਫੜਨਵੀਸ ਨੇ ਕਿਹਾ ਸੀ ਕਿ ਸਾਡੀ ਸਰਕਾਰ ਰਿਕਸ਼ੇ ਦੇ ਤਿੰਨ ਟਾਇਰਾਂ ਵਰਗੀ ਹੈ, ਤੁਸੀਂ ਦੇਖਣਾ ਕੇਂਦਰ ਦੀ ਭਾਜਪਾ ਸਰਕਾਰ ਦਾ ਵੀ ਇਹੀ ਹਾਲ ਹੋਵੇਗਾ।’
ਇਸੇ ਦੌਰਾਨ ਮਹਾਂ ਵਿਕਾਸ ਅਗਾੜੀ (ਐੱਮ ਵੀ ਏ) ਮਹਾਰਾਸ਼ਟਰ ’ਚ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜਨਗੇ। ਇਹ ਐਲਾਨ ਸ਼ਨੀਵਾਰ ਨੂੰ ਗਠਜੋੜ ਦੀ ਮੀਟਿੰਗ ਤੋਂ ਬਾਅਦ ਸ਼ਿਵ ਸੈਨਾ ਨੇਤਾ ਊਧਵ ਠਾਕਰੇ ਨੇ ਕੀਤਾ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਦੀ ਜਿੱਤ ਐੱਮ ਵੀ ਏ ਲਈ ਅੰਤ ਨਹੀਂ, ਬਲਕਿ ਸ਼ੁਰੂਆਤ ਹੈ।
ਅਸੀਂ ਸਾਰੇ ਦਲਾਂ ਨੂੰ ਨਾਲ ਲੈ ਕੇ ਚੋਣਾਂ ਲੜਾਂਗੇ। ਮੁੰਬਈ ਦੇ ਵਾਈ ਬੀ ਚੌਹਾਨ ਸੈਂਟਰ ’ਚ ਹੋਈ ਇਸ ਮੀਟਿੰਗ ’ਚ ਐੱਨ ਸੀ ਪੀ (ਐੱਸ ਸੀ ਪੀ) ਨੇਤਾ ਸ਼ਰਦ ਪਵਾਰ, ਕਾਂਗਰਸ ਨੇਤਾ ਪਿ੍ਰਥਵੀਰਾਜ ਚੌਹਾਨ ਸ਼ਾਮਲ ਸਨ। ਇਸ ਦੌਰਾਨ ਮਹਾਰਾਸ਼ਟਰ ਦੀ ਜਨਤਾ ਦਾ ਲੋਕ ਸਭਾ ਚੋਣਾਂ ’ਚ 31 ਸੀਟਾਂ ਜਿਤਉਣ ’ਤੇ ਧੰਨਵਾਦ ਕੀਤਾ ਗਿਆ।



