ਟੈਂਪੂ ਟਰੈਵਲਰ ਅਲਕਨੰਦਾ ’ਚ ਡਿੱਗਾ, 12 ਮੌਤਾਂ

0
137

ਦੇਹਰਾਦੂਨ : ਉੱਤਰਾਖੰਡ ਦੇ ਰੁਦਰਪ੍ਰਯਾਗ ਕੋਲ ਰੈਂਤੋਲੀ ’ਚ ਬਦਰੀਨਾਥ ਹਾਈਵੇ ’ਤੇ ਸ਼ਨੀਵਾਰ ਇੱਕ ਵੱਡਾ ਹਾਦਸਾ ਹੋ ਗਿਆ, ਜਦੋਂ ਇੱਕ ਟੈਂਪੂ ਟਰੈਵਲਰ ਬੇਕਾਬੂ ਹੋ ਕੇ ਅਲਕਨੰਦਾ ਨਦੀ ’ਚ ਡਿੱਗ ਗਿਆ। ਹਾਦਸੇ ’ਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਿਕ ਟੈਂਪੂ ਟਰੈਵਲਰ ’ਚ 26 ਯਾਤਰੀ ਸਵਾਰ ਸਨ। ਰੁਦਰਪ੍ਰਯਾਗ ਤੋਂ ਕੁਝ ਹੀ ਪਿੱਛੇ ਇਹ ਹਾਦਸਾ ਵਾਪਰਿਆ। ਵਾਹਨ ਸਿੱਧਾ ਡੂੰਘੀ ਖਾਈ ’ਚ ਡਿੱਗਦਾ ਹੋਇਆ ਅਲਕਨੰਦਾ ’ਚ ਡੁੱਬ ਗਿਆ। ਦੇਖਣ ਵਾਲਿਆਂ ਮੁਤਾਬਕ ਜਦੋਂ ਵਾਹਨ ਹੇਠਾਂ ਡਿੱਗਿਆ ਤਾਂ ਯਾਤਰੀਆਂ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕਾਂ ਦੀ ਨਜ਼ਰ ਪਈ ਤਾਂ ਮੌਕੇ ’ਤੇ ਹੀ ਪੁਲਸ ਨੂੰ ਸੂਚਨਾ ਦਿੱਤੀ ਗਈ। ਪੁਲਸ ਟੀਮਾਂ ਅਤੇ ਪ੍ਰਸ਼ਨਾਸਿਕ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਰੈਸਕਿਊ ਅਪਰੇਸ਼ਨ ਚਲਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ’ਚ ਜ਼ਖ਼ਮੀ 7 ਯਾਤਰੀਆਂ ਨੂੰ ਏਅਰ ਲਿਫਟ ਕਰਕੇ ਏਮਜ਼ ਰਿਸ਼ੀਕੇਸ਼ ’ਚ ਭਰਤੀ ਕਰਾਇਆ ਗਿਆ ਹੈ, ਜਦਕਿ 9 ਲੋਕ ਰੁਦਰਪ੍ਰਯਾਗ ਜ਼ਿਲ੍ਹਾ ਹਸਪਤਾਲ ’ਚ ਭਰਤੀ ਹਨ। ਰੁਦਰਪ੍ਰਯਾਗ ਆਪਦਾ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਦੱਸਿਆ ਕਿ ਟੈਂਪੂ ਟਰੈਵਲਰ ਦਿੱਲੀ ਤੋਂ ਆ ਰਿਹਾ ਸੀ, ਯਾਤਰੀ ਬਦਰਨੀਨਾਥ ਜਾ ਰਹੇ ਸਨ। ਇਸ ਗੱਡੀ ’ਚ 26 ਲੋਕ ਸਵਾਰ ਸਨ, 14 ਲੋਕਾਂ ਨੂੰ ਰੈਸਕਿਊ ਕੀਤਾ ਗਿਆ। ਉਨ੍ਹਾ ਕਿਹਾ ਕਿ ਨਦੀ ’ਚ ਵੀ ਰੈਸਕਿਊ ਅਭਿਆਨ ਚਲਾਇਆ ਗਿਆ। ਘਟਨਾ ਸਥਾਨ ਦੇ ਨੇੜੇ ਹੀ ਰੇਲਵੇ ਪ੍ਰੋਜੈਕਟ ਦਾ ਕੰਮ ਚੱਲ ਰਿਹਾ ਹੈ, ਤਿੰਨ ਮਜ਼ਦੂਰਾਂ ਨੇ ਲੋਕਾਂ ਨੂੰ ਬਚਾਉਣ ਲਈ ਨਦੀ ’ਚ ਛਾਲ ਮਾਰ ਦਿੱਤੀ, ਇਨ੍ਹਾਂ ’ਚੋਂ ਦੋ ਵਾਪਸ ਆ ਗਏ, ਪਰ ਇੱਕ ਦੀ ਮੌਤ ਹੋ ਗਈ। ਕਿਸੇ ਦੇ ਸਿਰ ’ਤੇ ਕਿਸੇ ਦੇ ਹੱਥਾਂ-ਪੈਰਾਂ ’ਤੇ ਸੱਟਾਂ ਲੱਗੀਆਂ ਸਨ। ਸ਼ੁਰੂਆਤੀ ਜਾਂਚ ’ਚ ਡਰਾਈਵਰ ਨੂੰ ਝਪਕੀ ਆਉਣ ਦੇ ਚਲਦੇ ਹਾਦਸਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਕਿਉਂਕਿ ਘਟਨਾ ਸਮੇਂ ਹਾਈਵੇ ’ਤੇ ਜ਼ਿਆਦਾ ਟ੍ਰੈਫਿਕ ਨਹੀਂ ਸੀ। ਡੀ ਐੱਮ ਗੜਵਾਲ ਨੇ ਮੁੱਖ ਮੰਤਰੀ ਦੇ ਆਦੇਸ਼ ’ਤੇ ਹਾਦਸੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐੱਕਸ ’ਤੇ ਲਿਖਿਆ, ‘ਜਨਪਦ ਰੁਦਰਪ੍ਰਯਾਗ ’ਚ ਟੈਂਪੂ ਟਰੈਵਲਰ ਦੇ ਹਾਦਸਾਗ੍ਰਸਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨ ਪ੍ਰਸ਼ਾਸਨ ਅਤੇ ਐੱਸ ਡੀ ਆਰ ਐੱਫ ਦੀਆਂ ਟੀਮਾਂ ਰਾਹਤ ਅਤੇ ਬਚਾਅ ਕੰਮ ’ਚ ਲੱਗੀਆਂ ਹਨ।

LEAVE A REPLY

Please enter your comment!
Please enter your name here