ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਵਾਇਆ

0
199

ਲੁਧਿਆਣਾ : ਲਾਡੋਵਾਲ ਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਐਤਵਾਰ ਫਰੀ ਕਰ ਦਿੱਤਾ। ਕਿਸਾਨਾਂ ਨੇ ਟੋਲ ਉਗਰਾਹੀ ਕਰਨ ਵਾਲੇ ਮੁਲਾਜ਼ਮਾਂ ਨੂੰ ਉਥੋਂ ਹਟਾ ਦਿੱਤਾ ਹੈ। ਇਸ ਤੋਂ ਬਾਅਦ ਵਾਹਨ ਚਾਲਕ ਟੋਲ ਦਿੱਤੇ ਬਿਨਾਂ ਲੰਘੇ। ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਕੁਝ ਹੋਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਟੋਲ ਪਲਾਜ਼ਾ ’ਤੇ ਸਭ ਤੋਂ ਵੱਧ ਰੇਟ ਵਸੂਲੇ ਜਾ ਰਹੇ ਹਨ। ਜੇ ਕਿਸੇ ਵਾਹਨ ’ਤੇ ਫਾਸਟੈਗ ਨਹੀਂ ਹੈ ਤਾਂ ਉਸ ਨੂੰ ਇਕ ਯਾਤਰਾ ਲਈ 430 ਰੁਪਏ ਟੈਕਸ ਦੇਣਾ ਪੈਂਦਾ ਹੈ। ਜੇ ਰੇਟ ਨਾ ਘਟਾਏ ਤਾਂ ਟੈਕਸ ਫਰੀ ਕਰਨ ਲਈ ਕਿਸਾਨ ਪੱਕਾ ਮੋਰਚਾ ਲਗਾਉਣਗੇ।
ਬਰਤਾਨੀਆ ’ਚ ਕੰਜ਼ਰਵੇਟਿਵਾਂ ਦੇ ਸਫਾਏ ਦੀ ਭਵਿੱਖਬਾਣੀ
ਲੰਡਨ : ਸਰਕਰਦਾ ਅਖਬਾਰਾਂ ਵਿਚ ਐਤਵਾਰ ਪ੍ਰਕਾਸ਼ਤ ਓਪੀਨੀਅਨ ਪੋਲਾਂ ਮੁਤਾਬਕ ਬਰਤਾਨਵੀ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਹੁਕਮਰਾਨ ਕੰਜ਼ਰਵੇਟਿਵ ਪਾਰਟੀ ਦਾ 4 ਜੁਲਾਈ ਦੀਆਂ ਆਮ ਚੋਣਾਂ ਵਿਚ ਸਫਾਇਆ ਹੋਣ ਜਾ ਰਿਹਾ ਹੈ। ਟਾਈਮਜ਼ ਮੁਤਾਬਕ 262 ਮੈਂਬਰੀ ਸੰਸਦ ਵਿਚ ਕੰਜ਼ਰਵੇਟਿਵਾਂ ਨੂੰ ਮਸਾਂ 72 ਸੀਟਾਂ ਮਿਲਣਗੀਆਂ। ਅਬਜ਼ਰਵਰ ਮੁਤਾਬਕ ਲੇਬਰ ਪਾਰਟੀ ਨੂੰ 17 ਅੰਕਾਂ ਦੀ ਲੀਡ ਹੈ। ਸੰਡੇ ਟੈਲੀਗ੍ਰਾਫ ਮੁਤਾਬਕ ਕੰਜ਼ਰਵੇਟਿਵਾਂ ਦਾ ਸਫਾਇਆ ਹੋਣ ਜਾ ਰਿਹਾ ਹੈ। ਪੋਲਾਂ ਮੁਤਾਬਕ 1906 ਵਿਚ ਬਣੀ ਕੰਜ਼ਰਵੇਟਿਵ ਪਾਰਟੀ ਨੂੰ ਅੱਧੀਆਂ ਨਾਲੋਂ ਕਿਤੇ ਘੱਟ ਸੀਟਾਂ ਮਿਲਣਗੀਆਂ।
ਪਾਰਕ ’ਚ ਗੋਲੀਬਾਰੀ, 9 ਜ਼ਖਮੀ
ਰੋਚੈਸਟਰ ਹਿਲਜ਼ : ਅਮਰੀਕਾ ’ਚ ਮਿਸ਼ੀਗਨ ਸੂਬੇ ਦੇ ਡੈਟਰੌਇਟ ਸ਼ਹਿਰ ਵਿਚ ਚਿਲਡਰਨ ਪਾਰਕ ’ਚ ਸਨਿੱਚਰਵਾਰ ਹੋਈ ਗੋਲੀਬਾਰੀ ਦੌਰਾਨ ਦੋ ਬੱਚਿਆਂ ਤੇ ਉਨ੍ਹਾਂ ਦੀ ਮਾਂ ਸਣੇ 9 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ’ਚੋਂ ਇੱਕ ਬੱਚੇ ਦੀ ਹਾਲਤ ਗੰਭੀਰ ਹੈ। ਅਨੇਕਾਂ ਪਰਵਾਰ ਗਰਮੀ ਤੋਂ ਰਾਹਤ ਪਾਉਣ ਲਈ ਪਾਰਕ ’ਚ ਆਏ ਸਨ। ਓਕਲੈਂਡ ਕਾਊਂਟੀ ਦੇ ਸ਼ੈਰਿਫ ਮਾਈਕ ਬਾਊਚਰਡ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਸ਼ੱਕੀ ਵਿਅਕਤੀ ਨੇੜਲੇ ਘਰ ’ਚ ਲੁਕ ਗਿਆ ਅਤੇ ਉਸ ਨੇ ਖੁਦਕੁਸ਼ੀ ਕਰ ਲਈ।

LEAVE A REPLY

Please enter your comment!
Please enter your name here