20.4 C
Jalandhar
Sunday, December 22, 2024
spot_img

ਮੁੱਖ ਮੰਤਰੀ ਨੇ ਜੌੜੇਮਾਜਰਾ ਵੱਲੋਂ ਕੀਤੇ ‘ਅਪਮਾਨ’ ਲਈ ਮੁਆਫੀ ਮੰਗੀ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੇ ਸੀਨੀਅਰ ਸਰਜਨ ਡਾਕਟਰ ਰਾਜ ਬਹਾਦਰ ਤੋਂ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਪਾਸੋਂ ਹੋਏ ਅਪਮਾਨ ਲਈ ਮੁਆਫੀ ਮੰਗੀ ਹੈ | ਸ੍ਰੀ ਮਾਨ ਨੇ ਡਾਕਟਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ ਫਰੀਦਕੋਟ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਵੀ ਕਿਹਾ | ਸੂਤਰਾਂ ਮੁਤਾਬਕ ਡਾਕਟਰ ਵੱਲੋਂ ਸ਼ਨੀਵਾਰ ਸਵੇਰੇ ਮੁੱਖ ਮੰਤਰੀ ਨੂੰ ਆਪਣਾ ਅਸਤੀਫਾ ਭੇਜੇ ਜਾਣ ਤੋਂ ਬਾਅਦ ਸ੍ਰੀ ਮਾਨ ਨੇ ਡਾਕਟਰ ਨੂੰ ਫੋਨ ਕਰਕੇ ਮੁਆਫੀ ਮੰਗੀ | ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਰਜਨ ਨੂੰ ਕਿਹਾ ਕਿ ਉਹ ਮੈਡੀਕਲ ਵਿਗਿਆਨ ‘ਚ ਉਨ੍ਹਾ ਦੇ ਯੋਗਦਾਨ ਤੋਂ ਜਾਣੂ ਹਨ ਅਤੇ ਮੰਤਰੀ ਨੂੰ ਅਜਿਹੇ ਵਿਹਾਰ ਵਿਰੁੱਧ ਚਿਤਾਵਨੀ ਦਿੱਤੀ ਹੈ |

Related Articles

LEAVE A REPLY

Please enter your comment!
Please enter your name here

Latest Articles