ਮੁੰਬਈ : ਮੁੰਬਈ ਪੁਲਸ ਨੇ ਅਪਰੈਲ ਮਹੀਨੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਗੋਲੀਬਾਰੀ ਦੇ ਸੰਬੰਧ ’ਚ ਇੱਕ ਨਵਾਂ ਕੇਸ ਦਰਜ ਕਰਕੇ ਧਮਕੀ ਦੇਣ ਦੇ ਦੋਸ਼ ਹੇਠ ਰਾਜਸਥਾਨ ਦੇ ਬੂੰਦੀ ਵਾਸੀ ਬਨਵਾਰੀ ਲਾਲ ਗੁਰਜਰ (25) ਨੂੰ ਗਿ੍ਰਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਗੁਰਜਰ ਨੇ ਕਥਿਤ ਤੌਰ ’ਤੇ ਆਪਣੇ ਯੂਟਿਊਬ ਚੈਨਲ ’ਤੇ ਇੱਕ ਵੀਡੀਓ ਅਪਲੋਡ ਕਰਕੇ ਕਿਹਾ ਸੀਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਤੇ ਹੋਰ ਗੈਂਗ ਮੈਂਬਰ ਮੇਰੇ ਨਾਲ ਹਨ ਅਤੇ ਮੈਂ ਸਲਮਾਨ ਖਾਨ ਨੂੰ ਮਾਰਨ ਜਾ ਰਿਹਾ ਹਾਂ, ਕਿਉਂਕਿ ਉਸ ਨੇ ਹਾਲੇ ਤੱਕ ਮੁਆਫੀ ਨਹੀਂ ਮੰਗੀ।



