ਤੇਲਗੂ ਦੇਸਮ ਸਪੀਕਰ ਲਈ ਉਮੀਦਵਾਰ ਉਤਾਰਦੀ ਹੈ ਤਾਂ ‘ਇੰਡੀਆ’ ਸਮਰਥਨ ਕਰੇਗਾ : ਸੰਜੇ ਰਾਊਤ

0
207

ਮੁੰਬਈ : ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਨੇਤਾ ਸੰਜੇ ਰਾਊਤ ਨੇ ਐਤਵਾਰ ਕਿਹਾ ਕਿ ਜੇ ਕੇਂਦਰ ’ਚ ਸੱਤਾਧਾਰੀ ਗੱਠਜੋੜ ’ਚ ਸ਼ਾਮਲ ਤੇਲਗੂ ਦੇਸਮ ਪਾਰਟੀ ਲੋਕ ਸਭਾ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਆਪੋਜ਼ੀਸ਼ਨ ਦੇ ‘ਇੰਡੀਆ’ ਗੱਠਜੋੜ ਦੇ ਸਾਰੇ ਸਹਿਯੋਗੀ ਦਲ ਉਸ ਨੂੰ ਸਮਰਥਨ ਦੇਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਰਾਊਤ ਨੇ ਦਾਅਵਾ ਕੀਤਾ ਕਿ ਲੋਕ ਸਭਾ ਸਪੀਕਰ ਦੀ ਚੋਣ ਅਹਿਮ ਹੋਵੇਗੀ ਅਤੇ ਜੇ ਭਾਜਪਾ ਨੂੰ ਇਹ ਅਹੁਦਾ ਮਿਲਦਾ ਹੈ ਤਾਂ ਉਹ ਸਰਕਾਰ ਦਾ ਸਮਰਥਨ ਕਰਨ ਵਾਲੀਆਂ ਪਾਰਟੀਆਂ ਤੇਲਗੂ ਦੇਸਮ, ਜਨਤਾ ਦਲ ਯੂਨਾਈਟਿਡ ਤੋਂ ਇਲਾਵਾ ਚਿਰਾਗ ਪਾਸਵਾਨ ਅਤੇ ਜੈਅੰਤ ਚੌਧਰੀ ਦੇ ਸਿਆਸੀ ਸੰਗਠਨਾਂ ਨੂੰ ਤੋੜ ਦੇਵੇਗੀ। ਉਨ੍ਹਾ ਇਹ ਦਾਅਵਾ ਵੀ ਕੀਤਾਸਾਨੂੰ ਤਜਰਬਾ ਹੈ ਕਿ ਭਾਜਪਾ ਉਨ੍ਹਾਂ ਲੋਕਾਂ ਨੂੰ ਧੋਖਾ ਦਿੰਦੀ ਹੈ, ਜਿਹੜੇ ਉਸ ਦਾ ਸਮਰਥਨ ਕਰਦੇ ਹਨ।
ਰਾਊਤ ਨੇ ਇਹ ਵੀ ਕਿਹਾ ਕਿ ਐੱਨ ਡੀ ਏ ਸਰਕਾਰ ਸਥਿਰ ਨਹੀਂ ਹੈ। ਲੋਕ ਸਭਾ ਚੋਣਾਂ ਮਗਰੋਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕੁਝ ਨੇਤਾਵਾਂ ਵੱਲੋਂ ਭਾਜਪਾ ਬਾਰੇ ਦਿੱਤੇ ਹਾਲੀਆ ਬਿਆਨਾਂ ਸੰਬੰਧੀ ਰਾਊਤ ਨੇ ਕਿਹਾਜੇ ਸੰਘ ਅਤੀਤ ਦੀਆਂ ਗਲਤੀਆਂ ਨੂੰ ਸੁਧਾਰਨਾ ਚਾਹੁੰਦਾ ਹੈ ਤਾਂ ਇਹ ਚੰਗੀ ਗੱਲ ਹੈ।

LEAVE A REPLY

Please enter your comment!
Please enter your name here