25.8 C
Jalandhar
Monday, September 16, 2024
spot_img

ਈ ਵੀ ਐੱਮ ਦੇ ਹੈਕ ਹੋਣ ਦਾ ਕਾਫੀ ਖਤਰਾ : ਐਲਨ ਮਸਕ

ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਅਮੀਰ ਬਿਜ਼ਨੈਸਮੈਨ ਐਲਨ ਮਸਕ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ ਵੀ ਐੱਮ) ’ਤੇ ਬਹਿਸ ਭਖਾ ਦਿੱਤੀ ਹੈ। ਉਸ ਨੇ 15 ਜੂਨ ਨੂੰ ਲਿਖਿਆ-ਈ ਵੀ ਐੱਮ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਸ ਨੂੰ ਮਸਨੂਈ ਲਿਆਕਤ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਹੈਕ ਕੀਤੇ ਜਾਣ ਦਾ ਖਤਰਾ ਹੈ। ਹਾਲਾਂਕਿ ਇਹ ਖਤਰਾ ਘੱਟ ਹੈ, ਫਿਰ ਵੀ ਬਹੁਤ ਜ਼ਿਆਦਾ ਹੈ। ਅਮਰੀਕਾ ਵਿਚ ਇਸ ਨਾਲ ਵੋਟਿੰਗ ਨਹੀਂ ਕਰਾਉਣੀ ਚਾਹੀਦੀ।
ਮਸਕ ਨੇ ਇਹ ਗੱਲ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚ ਉਮੀਦਵਾਰ ਰਾਬਰਟ ਐੱਫ ਕੈਨੇਡੀ ਜੂਨੀਅਰ ਦੀ ਇਕ ਪੋਸਟ ਨੂੰ ਰੀਪੋਸਟ ਕਰਦਿਆਂ ਕਹੀ। ਕੈਨੇਡੀ ਜੂਨੀਅਰ ਨੇ ਲਿਖਿਆ ਸੀ-ਪਯੂਟੋਰੀਕੋ ਦੀ ਪ੍ਰਾਇਮਰੀ ਇਲੈਕਸ਼ਨ ਵਿਚ ਈ ਵੀ ਐੱਮ ਨਾਲ ਵੋਟਿੰਗ ਦੌਰਾਨ ਕਈ ਬੇਨੇਮੀਆਂ ਸਾਹਮਣੇ ਆਈਆਂ ਸਨ। ਖੁਸ਼ਕਿਸਮਤੀ ਨਾਲ ਇਹ ਇੱਕ ਪੇਪਰ ਟ੍ਰੇਲ ਸੀ, ਇਸ ਲਈ ਸਮੱਸਿਆ ਦੀ ਪਛਾਣ ਕਰਕੇ ਵੋਟਾਂ ਦੀ ਗਿਣਤੀ ਸਹੀ ਕੀਤੀ ਗਈ। ਸੋਚੋ, ਉਨ੍ਹਾਂ ਹਲਕਿਆਂ ਵਿਚ ਕੀ ਹੁੰਦਾ ਹੋਵੇਗਾ, ਜਿੱਥੇ ਕੋਈ ਪੇਪਰ ਟ੍ਰੇਲ ਨਹੀਂ ਹੈ? ਅਮਰੀਕੀ ਨਾਗਰਿਕਾਂ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਹਰੇਕ ਵੋਟ ਦੀ ਗਿਣਤੀ ਕੀਤੀ ਗਈ ਹੈ। ਉਨ੍ਹਾਂ ਦੀ ਚੋਣ ਵਿਚ ਕੋਈ ਸੰਨ੍ਹ ਨਹੀਂ ਲਾਈ ਜਾ ਸਕਦੀ। ਚੋਣਾਂ ਵਿਚ ਇਲੈਕਟ੍ਰਾਨਿਕ ਦਖਲ ਤੋਂ ਬਚਣ ਲਈ ਪਰਚੀਆਂ ਨਾਲ ਵੋਟਾਂ ਪਾਉਣ ਵੱਲ ਪਰਤਣਾ ਪਵੇਗਾ।
ਐਲਨ ਮਸਕ ਦੀ ਪੋਸਟ ’ਤੇ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਸੂਚਨਾ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ-ਮਸਕ ਮੁਤਾਬਕ ਕੋਈ ਵੀ ਸੁਰੱਖਿਅਤ ਡਿਜੀਟਲ ਹਾਰਡਵੇਅਰ ਨਹੀਂ ਬਣਾ ਸਕਦਾ, ਇਹ ਗਲਤ ਹੈ। ਉਨ੍ਹਾ ਦਾ ਬਿਆਨ ਅਮਰੀਕਾ ਤੇ ਹੋਰਨਾਂ ਥਾਂਵਾਂ ’ਤੇ ਲਾਗੂ ਹੋ ਸਕਦਾ ਹੈ, ਜਿੱਥੇ ਉਹ ਇੰਟਰਨੈੱਟ ਨਾਲ ਜੁੜੀ ਵੋਟਿੰਗ ਮਸ਼ੀਨ ਬਣਾਉਣ ਲਈ ਨਿਯਮਤ ਕੰਪਿਊਟ ਪਲੇਟਫਾਰਮ ਦੀ ਵਰਤੋਂ ਕਰਦੇ ਹਨ। ਭਾਰਤੀ ਈ ਵੀ ਐੱਮ ਸੁਰੱਖਿਅਤ ਹੈ ਤੇ ਕਿਸੇ ਵੀ ਨੈੱਟਵਰਕ ਜਾਂ ਮੀਡੀਆ ਤੋਂ ਵੱਖਰੀ ਹੈ। ਕੋਈ ਕੁਨੈਕਟੇਵਿਟੀ ਨਹੀਂ, ਕੋਈ ਬਲੂਟੁਥ, ਵਾਈਫਾਈ, ਇੰਟਰਨੈੱਟ ਨਹੀਂ। ਯਾਨੀ ਕੋਈ ਰਸਤਾ ਨਹੀਂ ਹੈ। ਫੈਕਟਰੀ ਪ੍ਰੋਗਰਾਮਡ ਕੰਟਰੋਲਰ, ਜਿਸ ਨੂੰ ਦੁਬਾਰਾ ਪ੍ਰੋਗਰਾਮ ਨਹੀਂ ਕੀਤਾ ਜਾ ਸਕਦਾ। ਈ ਵੀ ਐੱਮ ਨੂੰ ਠੀਕ ਉਸੇ ਤਰ੍ਹਾਂ ਡਿਜ਼ਾਈਨ ਕੀਤਾ ਜਾ ਸਕਦਾ ਹੈ, ਜਿਵੇਂ ਕਿ ਭਾਰਤ ਨੇ ਕੀਤਾ ਹੈ। ਸਾਨੂੰ ਇਸ ਦਾ ਟਿਊਟੋਰੀਅਲ ਦੇਣ ਵਿਚ ਖੁਸ਼ੀ ਹੋਵੇਗੀ, ਐਲਨ।
ਰਾਹੁਲ ਗਾਂਧੀ ਨੇ ਮਸਕ ਦੀ ਪੋਸਟ ਨੂੰ ਰੀਪੋਸਟ ਕਰਦਿਆਂ ਕਿਹਾ ਹੈ ਕਿ ਭਾਰਤ ’ਚ ਈ ਵੀ ਐੱਮ ‘ਬਲੈਕ ਬਾਕਸ’ ਹਨ, ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ। ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਭਾਰਤ ’ਚ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਨੇ ਕਿਹਾ-ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖਦਸ਼ਾ ਵਧ ਜਾਂਦਾ ਹੈ।
ਇਸ ਪੋਸਟ ਨਾਲ ਰਾਹੁਲ ਨੇ ਇੱਕ ਖਬਰ ਵੀ ਸਾਂਝੀ ਕੀਤੀ ਹੈ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ (ਸ਼ਿੰਦੇ) ਦੇ ਇੱਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇੱਕ ਫੋਨ ਅਜਿਹਾ ਹੈ, ਜਿਸ ਨਾਲ ਈ ਵੀ ਐੱਮ ਨੂੰ ਖੋਲ੍ਹਿਆ ਜਾ ਸਕਦਾ ਸੀ।
ਈ ਵੀ ਐੱਮ ਦੀ ਭਰੋਸੇਯੋਗਤਾ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਕੇਸ ਲੜਨ ਵਾਲੇ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਹੈ ਕਿ ਆਮ ਬੰਦੇ ਨੇ ਨਹੀਂ, ਦੁਨੀਆ ਦੇ ਸਭ ਤੋਂ ਵੱਡੇ ਤਕਨਾਲੋਜੀ ਮਾਹਰਾਂ ਵਿੱਚੋਂ ਇੱਕ ਮਸਕ ਨੇ ਇਹ ਗੱਲ ਕਹੀ ਹੈ ਕਿ ਹੇਰਾਫੇਰੀ ਹੋ ਸਕਦੀ ਹੈ। ਯੂਰਪ ਦੇ ਬਹੁਤੇ ਦੇਸ਼ ਤੇ ਬੰਗਲਾਦੇਸ਼ ਤੱਕ ਈ ਵੀ ਐੱਮ ਨੂੰ ਛੱਡ ਕੇ ਪਰਚੀ ਨਾਲ ਵੋਟਾਂ ਪੁਆਉਣ ਲੱਗ ਪਏ ਹਨ।

Related Articles

LEAVE A REPLY

Please enter your comment!
Please enter your name here

Latest Articles