ਕੈਂਟਰ ਨੇ 4 ਮਨਰੇਗਾ ਮਜ਼ਦੂਰਾਂ ਦੀ ਜਾਨ ਲਈ

0
146

ਸੁਨਾਮ ਊਧਮ ਸਿੰਘ ਵਾਲਾ (ਅਸ਼ੋਕ ਬਾਂਸਲ, ਹਾਕਮ ਭੱਟੀ) : ਸੁਨਾਮ-ਪਟਿਆਲਾ ਮੁੱਖ ਮਾਰਗ ਉੱਤੇ ਪੈਂਦੇ ਪਿੰਡ ਬਿਸ਼ਨਪੁਰਾ (ਅਕਾਲਗੜ੍ਹ) ਤੇ ਮਰਦ ਖੇੜਾ ਵਿਚਕਾਰ ਚਾਰ ਮਨਰੇਗਾ ਮਜ਼ਦੂਰਾਂ ਨੂੰ ਸੋਮਵਾਰ ਕੈਂਟਰ ਨੇ ਦਰੜ ਦਿੱਤਾ। ਚੌਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਜਰਨੈਲ ਸਿੰਘ ਉਰਫ ਜੈਲਾ, ਹਰਪਾਲ ਸਿੰਘ ਪਾਲਾ, ਛੋਟਾ ਸਿੰਘ ਅਤੇ ਗੁਰਦੇਵ ਕੌਰ ਵਜੋਂ ਹੋਈ ਹੈ। ਇਹ ਸਾਰੇ ਅਕਾਲਗੜ੍ਹ ਦੇ ਦੱਸੇ ਗਏ ਹਨ। ਇਨ੍ਹਾਂ ਮਜ਼ਦੂਰਾਂ ਦਾ ਕੰਮ ਦਾ ਪਹਿਲਾ ਦਿਨ ਸੀ। ਮਜ਼ਦੂਰਾਂ ਨੇ ਪਿੱਛਾ ਕਰਕੇ ਕੈਂਟਰ ਘੇਰ ਲਿਆ।
ਮਜ਼ਦੂਰ ਸੜਕ ਕੰਢੇ ਝਾੜੀਆਂ ਦੀ ਕਟਾਈ ਕਰ ਰਹੇ ਸਨ ਅਤੇ ਦੁਪਹਿਰ ਸਮੇਂ ਜਦੋਂ ਸੜਕ ਕਿਨਾਰੇ ਬੈਠ ਕੇ ਰੋਟੀ ਖਾ ਰਹੇ ਸਨ ਤਾਂ ਮਹਿਲਾਂ ਚੌਕ ਵੱਲੋਂ ਆ ਰਹੇ ਸੇਬਾਂ ਨਾਲ ਭਰੇ ਤੇਜ਼ ਰਫ਼ਤਾਰ ਕੈਂਟਰ ਨੇ ਦਰੜ ਦਿੱਤੇ। ਹਾਦਸੇ ਤੋਂ ਬਾਅਦ ਮਜ਼ਦੂਰਾਂ ਨੇ ਸੁਨਾਮ-ਪਟਿਆਲਾ ਮੁੱਖ ਮਾਰਗ ਨੂੰ ਮੁਕੰਮਲ ਬੰਦ ਕਰ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਦਸੇ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਸੁਨਾਮ ਦੇ ਮੁਖੀ ਪ੍ਰਤੀਕ ਜਿੰਦਲ ਮੌਕੇ ਉੱਤੇ ਪੁੱਜੇ ਅਤੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ।

LEAVE A REPLY

Please enter your comment!
Please enter your name here