ਮੁੰਬਈ : ਵਿਦਰਭ ਖੇਤਰ ਦੇ ਬੁਲਢਾਨਾ ਹਲਕੇ ਤੋਂ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਐਲਾਨ ਕੀਤਾ ਹੈ ਕਿ ਜੋ ਵੀ ਰਾਹੁਲ ਗਾਂਧੀ ਦੀ ਜੀਭ ਕੱਟੇਗਾ, ਉਸ ਨੂੰ ਉਹ 11 ਲੱਖ ਰੁਪਏ ਦੇਵੇਗਾ। ਉਸ ਨੇ ਕਿਹਾ ਕਿ ਰਾਹੁਲ ਨੇ ਅਮਰੀਕਾ ਦੌਰੇ ਦੌਰਾਨ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਕੇ ਗਲਤ ਕੀਤਾ ਹੈ, ਜਿਸ ਦੀ ਸਜ਼ਾ ਉਨ੍ਹਾ ਨੂੰ ਮਿਲਣੀ ਚਾਹੀਦੀ ਹੈ।
ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਹ ਵਿਧਾਇਕ ਦੀਆਂ ਟਿੱਪਣੀਆਂ ਦਾ ਸਮਰਥਨ ਨਹੀਂ ਕਰਦੇ।
ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਅਤੁਲ ਲੋਂਧੇ ਨੇ ਕਿਹਾ ਕਿ ਸੰਜੇ ਗਾਇਕਵਾੜ ਸਮਾਜ ਅਤੇ ਰਾਜਨੀਤੀ ’ਚ ਰਹਿਣ ਦੇ ਯੋਗ ਨਹੀਂ ਹੈ। ਅਸੀਂ ਇਹ ਦੇਖਣਾ ਚਾਹੁੰਦੇ ਹਾਂ ਕਿ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਦੇਵੇਂਦਰ ਫੜਨਵੀਸ ਗਾਇਕਵਾੜ ਦੇ ਖਿਲਾਫ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਦੇ ਹਨ ਜਾਂ ਨਹੀਂ।


