ਕੋਲਕਾਤਾ : ਪੱਛਮੀ ਬੰਗਾਲ ਦੇ ਸਿਆਲਦਾਹ ਵੱਲ ਜਾ ਰਹੀ ਕੰਚਨਜੰਗਾ ਐਕਸਪ੍ਰੱੈਸ ‘ਚ ਸੋਮਵਾਰ ਸਵੇਰੇ ਕਰੀਬ 9 ਵਜੇ ਨਿਊ ਜਲਪਾਈਗੁੜੀ ਸਟੇਸ਼ਨ ਨੇੜੇ ਰੰਗਪਾਨੀ ਵਿਖੇ ਮਾਲ ਗੱਡੀ ਪਿੱਛਿਓਾ ਵੱਜਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖਮੀ ਹੋ ਗਏ | ਮਰਨ ਵਾਲਿਆਂ ਵਿਚ ਦੋ ਡਰਾਈਵਰ ਤੇ ਇਕ ਗਾਰਡ ਵੀ ਹਨ |
ਰੇਲਵੇ ਬੋਰਡ ਦੇ ਚੇਅਰਮੈਨ ਜੈ ਵਰਮਾ ਨੇ ਦੱਸਿਆ ਕਿ ਮਾਲ ਗੱਡੀ ਦੇ ਡਰਾਈਵਰ ਨੇ ਸਿਗਨਲ ਦੀ ਉਲੰਘਣਾ ਕੀਤੀ ਤੇ ਗੱਡੀ ਕੰਚਨਜੰਗਾ ਐਕਸਪ੍ਰੈਸ ‘ਚ ਜਾ ਵੱਜੀ | ਇਸ ਨਾਲ ਗਾਰਡ ਦਾ ਡੱਬਾ, ਦੋ ਪਾਰਸਲ ਡੱਬੇ, ਇਕ ਜਨਰਲ ਡੱਬਾ ਤੇ ਇੱਕ ਐੱਸ ਐੱਲ ਆਰ ਕੋਚ ਨੁਕਸਾਨੇ ਗਏ | ਕੰਚਨਜੰਗਾ 16 ਜੂਨ ਨੂੰ ਸਵੇਰੇ ਸਵਾ ਅੱਠ ਵਜੇ ਅਗਰਤਲਾ ਤੋਂ ਚੱਲੀ ਸੀ ਤੇ ਉਸ ਨੇ 17 ਜੂਨ ਦੀ ਸ਼ਾਮ 7 ਵੱਜ ਕੇ 20 ਮਿੰਟ ‘ਤੇ ਸਿਆਲਦਾਹ ਪੁੱਜਣਾ ਸੀ | ਉਹ ਰੈੱਡ ਸਿਗਨਲ ਕਾਰਨ ਰੁਈਧਾਸਾ ਕੋਲ ਰੁਕੀ ਹੋਈ ਸੀ ਤੇ ਇਸੇ ਦੌਰਾਨ ਪਿੱਛਿਓਾ ਮਾਲ ਗੱਡੀ ਆ ਕੇ ਵੱਜੀ | ਟੱਕਰ ਏਨੀ ਜ਼ੋਰਦਾਰ ਸੀ ਕਿ ਮਾਲ ਗੱਡੀ ਦੇ ਇੰਜਣ ‘ਤੇ ਐਕਸਪ੍ਰੈਸ ਦਾ ਇਕ ਡੱਬਾ ਹਵਾ ਵਿਚ ਲਟਕ ਗਿਆ | ਦੋ ਡੱਬੇ ਥੱਲੇ ਲਹਿ ਗਏ |




