ਸੁਪਰੀਮ ਕੋਰਟ ਨੇ ਐੱਨ ਟੀ ਏ ਨੂੰ ਝਾੜਿਆ

0
144

ਨਵੀਂ ਦਿੱਲੀ : ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂ ਜੀ 2024 ਬਾਰੇ ਮੰਗਲਵਾਰ ਮੁੜ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੌਮੀ ਪ੍ਰੀਖਿਆ ਏਜੰਸੀ (ਐੱਨ ਟੀ ਏ) ਨੂੰ ਝਾੜ ਪਾਉਂਦਿਆਂ ਕਿਹਾਜੇ ਕਿਸੇ ਵੱਲੋਂ ਵੀ 0.001 ਫੀਸਦੀ ਵੀ ਲਾਪ੍ਰਵਾਹੀ ਹੋਈ ਹੈ ਤਾਂ ਉਸ ਨਾਲ ਪੂਰੀ ਤਰ੍ਹਾਂ ਨਜਿੱਠਿਆ ਜਾਵੇ। ਬੱਚਿਆਂ ਨੇ ਪ੍ਰੀਖਿਆ ਦੀ ਤਿਆਰੀ ਕੀਤੀ ਹੈ ਤੇ ਉਨ੍ਹਾਂ ਦੀ ਮਿਹਨਤ ਨੂੰ ਨਹੀਂ ਭੁੱਲ ਸਕਦੇ। ਸੁਪਰੀਮ ਕੋਰਟ ਨੇ ਇਹ ਗੱਲ ਉਦੋਂ ਕਹੀ, ਜਦੋਂ ਉਹ ਸਾਰੇ ਵਿਦਿਆਰਥੀਆਂ ਲਈ ਨੀਟ 2024 ਨੂੰ ਰੱਦ ਕਰਨ ਅਤੇ ਨੀਟ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਅਦਾਲਤ ਨੇ ਐੱਨ ਟੀ ਏ ਨੂੰ ਕਿਹਾਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਹੋਣ ਦੇ ਨਾਤੇ ਤੁਹਾਨੂੰ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਗਲਤੀ ਹੋਈ ਹੈ ਤਾਂ ਗਲਤੀ ਮੰਨੋ ਅਤੇ ਦੱਸੋ ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਘੱਟੋ-ਘੱਟ ਇਸ ਨਾਲ ਤੁਹਾਡੇ ’ਤੇ ਲੋਕਾਂ ਦਾ ਭਰੋਸਾ ਵਧੇਗਾ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਐੱਸ ਵੀ ਐੱਨ ਭੱਟੀ ਦੀ ਛੁੱਟੀ ਵਾਲੀ ਬੈਂਚ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਪੇਸ਼ ਹੋਏ ਵਕੀਲਾਂ ਨੂੰ ਕਿਹਾਸੋਚੋ ਵਿਵਸਥਾ ਨਾਲ ਧੋਖਾਧੜੀ ਕਰਨ ਵਾਲਾ ਕੋਈ ਡਾਕਟਰ ਬਣ ਜਾਂਦਾ ਹੈ, ਉਹ ਸਮਾਜ ਲਈ ਕਿੰਨਾ ਖਤਰਨਾਕ ਹੈ।

LEAVE A REPLY

Please enter your comment!
Please enter your name here