ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ

0
153

ਵਾਰਾਨਸੀ : ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਨਰਿੰਦਰ ਮੋਦੀ ਮੰਗਲਵਾਰ ਪਹਿਲੀ ਵਾਰ ਆਪਣੇ ਹਲਕੇ ਵਾਰਾਨਸੀ ਪਹੁੰਚੇ। ਮੰਚ ’ਤੇ ਇਕ ਕਿਸਾਨ ਨੇ ਉਨ੍ਹਾ ਦਾ ਸਵਾਗਤ ਕੀਤਾ।
ਇਸ ਤੋਂ ਬਾਅਦ ਮੋਦੀ ਨੇ 9.60 ਕਰੋੜ ਕਿਸਾਨਾਂ ਲਈ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਜਾਰੀ ਕੀਤੀ। ਉਨ੍ਹਾ 20 ਹਜ਼ਾਰ ਕਰੋੜ ਰੁਪਏ ਕਿਸਾਨਾਂ ਦੇ ਖਾਤੇ ਵਿਚ ਟਰਾਂਸਫਰ ਕੀਤੇ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕਾਸ਼ੀ ਦੇ ਲੋਕਾਂ ਨੇ ਜ਼ਬਰਦਸਤ ਵਿਕਾਸ ਦੇਖਿਆ ਹੈ। ਉਨ੍ਹਾ ਮੋਦੀ ਦਾ ਸਵਾਗਤ ਉਨ੍ਹਾ ਨੂੰ ‘ਗੰਗਾ ਪੁੱਤਰ’ ਕਹਿੰਦਿਆਂ ਕੀਤਾ। ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਕਿ ਮੋਦੀ ਦੇ ਵਾਰਾਨਸੀ ਆਉਣ ਨਾਲ ਮੌਸਮ ਵੀ ਸੁਹਾਵਨਾ ਹੋ ਗਿਆ।

LEAVE A REPLY

Please enter your comment!
Please enter your name here