ਪਟਨਾ : ਬਿਹਾਰ ਦੇ ਅਰੱਰੀਆ ਜ਼ਿਲ੍ਹੇ ਦੇ ਸਿਕਟੀ ਇਲਾਕੇ ’ਚ ਬਕਰਾ ਦਰਿਆ ’ਤੇ 12 ਕਰੋੜ ਨਾਲ ਬਣਿਆ ਪੁਲ ਉਦਘਾਟਨ ਤੋਂ ਪਹਿਲਾਂ ਹੀ ਮੰਗਲਵਾਰ ਢਹਿ ਗਿਆ। ਇਸ ਦੇ ਤਿੰਨ ਪਿੱਲਰ ਦਰਿਆ ਵਿਚ ਡਿੱਗ ਗਏ। ਪੁਲ ਪੇਂਡੂ ਵਿਕਾਸ ਵਿਭਾਗ ਨੇ ਬਣਾਇਆ ਸੀ। ਇਸ ਤੋਂ ਪਹਿਲਾਂ 2023 ਵਿਚ ਸੁਲਤਾਨਗੰਜ ਵਿਖੇ ਗੰਗਾ ’ਤੇ ਬਣਾਇਆ ਪੁਲ ਅਤੇ ਮਾਰਚ 2024 ਵਿਚ ਸੁਪੌਲ ਕਸਬੇ ਵਿਚ ਕੋਸੀ ਦਰਿਆ ’ਤੇ ਬਣਾਇਆ ਪੁਲ ਵੀ ਇੰਜ ਹੀ ਢਹਿ ਚੁੱਕੇ ਹਨ।


