ਮੈਂ ਨਹੀਂ ਚਾਹੁੰਦਾ ਸੀ ਪਰ…

0
175

ਸ਼ਿਮਲਾ : ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਬੁੱਧਵਾਰ ਕਿਹਾ ਕਿ ਉਹ ਨਹੀਂ ਚਾਹੁੰਦੇ ਸਨ ਕਿ ਉਨ੍ਹਾ ਦੀ ਪਤਨੀ ਕਮਲੇਸ਼ ਠਾਕੁਰ ਜ਼ਿਮਨੀ ਚੋਣ ਲੜੇ ਪਰ ਜਦੋਂ ਪਾਰਟੀ ਹਾਈਕਮਾਂਡ ਨੇ ਜ਼ੋਰ ਪਾਇਆ ਤਾਂ ਉਹ ਇਨਕਾਰ ਨਹੀਂ ਕਰ ਸਕੇ। ਕਮਲੇਸ਼ ਠਾਕੁਰ ਨੂੰ ਕਾਂਗਰਸ ਨੇ ਦੇਹਰਾ ਵਿਧਾਨ ਸਭਾ ਸੀਟ ਤੋਂ ਮੰਗਲਵਾਰ ਉਮੀਦਵਾਰ ਐਲਾਨਿਆ ਸੀ। ਉਨ੍ਹਾ ਦਾ ਮੁਕਾਬਲਾ ਦੋ ਵਾਰ ਆਜ਼ਾਦ ਵਿਧਾਇਕ ਰਹੇ ਤੇ ਹੁਣ ਭਾਜਪਾ ਦੀ ਟਿਕਟ ’ਤੇ ਚੋਣ ਲੜ ਰਹੇ ਹੁਸ਼ਿਆਰ ਸਿੰਘ ਨਾਲ ਹੈ।

LEAVE A REPLY

Please enter your comment!
Please enter your name here