ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਬੁੱਧਵਾਰ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਉਨ੍ਹਾ ਦੇ ਜਨਮ ਦਿਨ ਦੇ ਮੌਕੇ ਵਧਾਈ ਦਿੱਤੀ ਅਤੇ ਉਨ੍ਹਾ ਨੂੰ ਕਮਜ਼ੋੋਰਾਂ ਦੀ ਆਵਾਜ਼, ਸੰਵਿਧਾਨ ’ਚ ਅਡੋਲ ਵਿਸ਼ਵਾਸ ਰੱਖਣ ਵਾਲਾ ਅਤੇ ਸੱਤਾ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਵਾਲਾ ਕਰਾਰ ਦਿੱਤਾ। ਰਾਹੁਲ ਗਾਂਧੀ ਦਾ ਜਨਮ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਘਰ 19 ਜੂਨ 1970 ਨੂੰ ਨਵੀਂ ਦਿੱਲੀ ’ਚ ਹੋਇਆ ਸੀ।





