ਸਹੋਤਾ ਸਾਹਿਬ ਫੜੇ ਗਏ

0
178

ਨਵੀਂ ਦਿੱਲੀ : ਬਜ਼ੁਰਗ ਦਾ ਭੇਸ ਬਣਾ ਕੇ ਕੈਨੇਡਾ ਜਾ ਰਹੇ 24 ਸਾਲਾ ਨੌਜਵਾਨ ਨੂੰ ਸੀ ਆਈ ਐੱਸ ਐੱਫ ਨੇ ਮੰਗਲਵਾਰ ਸ਼ਾਮ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਫੜ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਗੁਰਸੇਵਕ ਸਿੰਘ ਨੇ ਵਾਲ ਤੇ ਦਾੜ੍ਹੀ ਡਾਈ ਕੀਤੀ ਹੋਈ ਸੀ। ਜਵਾਨਾਂ ਨੂੰ ਚੈਕਿੰਗ ਦੌਰਾਨ ਉਸ ਦੀਆਂ ਹਰਕਤਾਂ ਕਾਰਨ ਸ਼ੱਕ ਪਿਆ। ਉਸ ਨੇ ਰਸ਼ਵਿੰਦਰ ਸਿੰਘ ਸਹੋਤਾ (67) ਦਾ ਪਾਸਪੋਰਟ ਦਿਖਾਇਆ। ਜਵਾਨਾਂ ਨੂੰ ਦਿੱਖ, ਆਵਾਜ਼ ਤੇ ਚਮੜੀ ਤੋਂ ਉਹ ਕਾਫੀ ਘੱਟ ਉਮਰ ਦਾ ਲੱਗਿਆ। ਚੰਗੀ ਤਰ੍ਹਾਂ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੇ ਵਾਲ ਡਾਈ ਕੀਤੇ ਹੋਏ ਹਨ ਤੇ ਐਨਕਾਂ ਵੀ ਬਜ਼ੁਰਗਾਂ ਵਰਗੀਆਂ ਲਾਈਆਂ ਹੋਈਆਂ ਹਨ। ਆਖਰ ਉਹ ਮੰਨ ਗਿਆ ਕਿ ਉਹ 24 ਸਾਲਾ ਗੁਰਸੇਵਕ ਸਿੰਘ ਹੈ। ਉਸ ਦੇ ਮੋਬਾਇਲ ਵਿਚ ਫੋਟੋ ਜਵਾਨੀ ਦੀ ਨਿਕਲੀ। ਇਸ ਵੇਲੇ ਉਹ ਦਿੱਲੀ ਪੁਲਸ ਕੋਲ ਹੈ।

LEAVE A REPLY

Please enter your comment!
Please enter your name here