ਸੰਵਿਧਾਨ ਬਚਾਉਣਾ ਦਹਿਸ਼ਤਗਰਦੀ ਹੈ ਤਾਂ ਮੈਂ ਦਹਿਸ਼ਤਗਰਦ ਹਾਂ : ਠਾਕਰੇ

0
194

ਮੁੰਬਈ : ਸ਼ਿਵ ਸੈਨਾ (ਊਧਵ ਬਾਲਾਸਾਹਿਬ ਠਾਕਰੇ) ਦੇ ਪ੍ਰਧਾਨ ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਵਰ੍ਹਦਿਆਂ ਕਿਹਾ ਕਿ ਜੇ ਸੰਵਿਧਾਨ ਨੂੰ ਬਚਾਉਣਾ ਦਹਿਸ਼ਤਗਰਦੀ ਹੈ ਤਾਂ ਉਹ ਦਹਿਸ਼ਤਗਰਦ ਹਨ। ਸ਼ਿਵ ਸੈਨਾ ਦੇ 58ਵੇਂ ਸਥਾਪਨਾ ਦਿਨ ’ਤੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਊਧਵ ਨੇ ਕਿਹਾਸ਼ਿੰਦੇ ਸ਼ਹਿਰੀ ਨਕਸਲਵਾਦ ਦੀ ਗੱਲ ਕਰਦੇ ਹਨ। ਕੀ ਡਿਕਟੇਟਰਸ਼ਿਪ ਦਾ ਵਿਰੋਧ ਕਰਨਾ ਤੇ ਜਮਹੂਰੀਅਤ ਨੂੰ ਬਚਾਉਣਾ ਤੁਹਾਡੇ ਲਈ ਨਕਸਲਵਾਦ ਤੇ ਦਹਿਸ਼ਤਗਰਦੀ ਹੈ? ਜੇ ਜਮਹੂਰੀਅਤ ਨੂੰ ਬਚਾਉਣਾ ਦਹਿਸ਼ਤਗਰਦੀ ਹੈ ਤਾਂ ਮੈਂ ਦਹਿਸ਼ਤਗਰਦ ਹਾਂ। ਜੇ ਸੰਵਿਧਾਨ ਤੇ ਦੇਸ਼ ਨੂੰ ਬਚਾਉਣਾ ਦਹਿਸ਼ਤਗਰਦੀ ਹੈ ਤਾਂ ਮੈਂ ਦਹਿਸ਼ਤਗਰਦ ਹਾਂ।
ਊਧਵ ਨੇ ਅੱਗੇ ਕਿਹਾਕੇਂਦਰੀ ਏਜੰਸੀਆਂ ਨੂੰ ਆਪੋਜ਼ੀਸ਼ਨ ਆਗੂਆਂ ਖਿਲਾਫ ਵਰਤਣਾ ਸਰਕਾਰੀ ਨਕਸਲਵਾਦ ਹੈ। ਇਹ ਸ਼ਹਿਰੀ ਨਕਸਲਵਾਦ ਨਾਲੋਂ ਵੱਧ ਖਤਰਨਾਕ ਹੈ। ਕੇਂਦਰੀ ਏਜੰਸੀਆਂ ਨੂੰ ਆਪੋਜ਼ੀਸ਼ਨ ਪਾਰਟੀਆਂ ਨੂੰ ਤੋੜਨ, ਚੰਗੀਆਂ-ਭਲੀਆਂ ਸਰਕਾਰਾਂ ਨੂੰ ਤੋੜਨ ਤੇ ਆਪੋਜ਼ੀਸ਼ਨ ਆਗੂਆਂ ਨੂੰ ਡਰਾ ਕੇ ਆਪਣੀ ਪਾਰਟੀ ਵਿਚ ਸ਼ਾਮਲ ਕਰਾਉਣ ਲਈ ਵਰਤਣਾ ਹੀ ਨਕਸਲਵਾਦ ਹੈ, ਜੋ ਕਿ ਜਮਹੂਰੀਅਤ ਨੂੰ ਮਾਰ ਰਿਹਾ ਹੈ।
ਊਧਵ ਨੇ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਨੂੰ ਵੰਗਾਰਿਆ ਕਿ ਉਹ ਬਾਲਾ ਸਾਹਿਬ ਠਾਕਰੇ ਦੀ ਫੋਟੋ ਤੇ ਤੀਰ ਕਮਾਨ ਦਾ ਨਿਸ਼ਾਨ ਵਰਤੇ ਬਿਨਾਂ ਅਸੰਬਲੀ ਚੋਣਾਂ ਲੜ ਕੇ ਦਿਖਾਉਣ। ਉਨ੍ਹਾ ਪ੍ਰਧਾਨ ਮੰਤਰੀ ਮੋਦੀ ਨੂੰ ਵੰਗਾਰਿਆ ਕਿ ਉਹ ਅਸੰਬਲੀ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨ, ਜਿਹੜੀਆਂ ਅਕਤੂਬਰ ਵਿਚ ਹੋਣੀਆਂ ਹਨ। ਮੋਦੀ ਆਂਧਰਾ ਜਾ ਕੇ ਕਹਿਣ ਕੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਆਪਣੇ ਮੈਨੀਫੈਸਟੋ ਵਿਚ ਜੋ ਕਿਹਾ ਹੈ, ਉਹ ਉਸਨੂੰ ਲਾਗੂ ਕਰਨਗੇ।
ਊਧਵ ਨੇ ਆਜ਼ਾਦ ਪੱਤਰਕਾਰਾਂ ਤੇ ਯੂਟਿਊਬਰ ਧਰੁਵ ਰਾਠੀ ਦਾ ਧੰਨਵਾਦ ਕੀਤਾ, ਜਿਨ੍ਹਾਂ ਜਮਹੂਰੀਅਤ ਨੂੰ ਬਚਾਉਣ ਲਈ ‘ਇੰਡੀਆ’ ਗੱਠਜੋੜ ਤੇ ਮਹਾਂ ਵਿਕਾਸ ਅਘਾੜੀ ਦੀ ਮਦਦ ਕੀਤੀ। ਭਾਜਪਾ ਨਾਲ ਮੁੜ ਰਲਣ ਦੀਆਂ ਕਿਆਸਅਰਾਈਆਂ ਬਾਰੇ ਠਾਕਰੇ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਕਦੇ ਨਹੀਂ ਰਲਣਗੇ, ਜਿਨ੍ਹਾਂ ਨੇ ਉਨ੍ਹਾ ਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ।

LEAVE A REPLY

Please enter your comment!
Please enter your name here