ਨੇਪਾਲੀ ਸਾਂਸਦਾਂ ਵੱਲੋਂ ਭਾਰਤੀਆਂ ਲਈ ਪਾਸਪੋਰਟ ਲਾਜ਼ਮੀ ਕਰਨ ਦੀ ਮੰਗ

0
192

ਕਠਮੰਡੂ : ਨੇਪਾਲ ਦੇ ਦੋ ਸੰਸਦ ਮੈਂਬਰਾਂ ਨੇ ਸੰਸਦ ‘ਚ ਭਾਰਤ-ਨੇਪਾਲ ਦੀ ਖੁੱਲ੍ਹੀ ਸਰਹੱਦ ‘ਤੇ ਤਾਰ ਲਗਾਉਣ ਅਤੇ ਨੇਪਾਲ ‘ਚ ਦਾਖਲ ਹੋਣ ਵਾਲੇ ਭਾਰਤੀਆਂ ਲਈ ਪਾਸਪੋਰਟ ਲਾਜ਼ਮੀ ਕਰਨ ਦਾ ਮਤਾ ਰੱਖਿਆ | ਉਨ੍ਹਾਂ ਇਸ ਨੂੰ ਸਰਹੱਦੀ ਸੁਰੱਖਿਆ, ਘੁਸਪੈਠ ਤੇ ਅਪਰਾਧ ਨੂੰ ਰੋਕਣ ਨਾਲ ਜੋੜਿਆ ਅਤੇ ਇਸ ਨੂੰ ਗੰਭੀਰਤਾ ਨਾਲ ਲਾਗੂ ਕਰਨ ਦੀ ਅਪੀਲ ਕੀਤੀ | ਸੱਤਾਧਾਰੀ ਐੱਨ ਸੀ ਪੀ-ਐੱਮ ਐੱਲ ਦੇ ਸੰਸਦ ਮੈਂਬਰ ਮਹੇਸ਼ ਬਟੌਲਾ ਨੇ ਕਿਹਾ ਕਿ ਖੁੱਲ੍ਹੀ ਸਰਹੱਦ ਕਾਰਨ ਅਪਰਾਧੀ ਨੇਪਾਲ ‘ਚ ਅਪਰਾਧ ਕਰਨ ਤੋਂ ਬਾਅਦ ਆਸਾਨੀ ਨਾਲ ਭਾਰਤੀ ਖੇਤਰ ‘ਚ ਭੱਜ ਜਾਂਦੇ ਹਨ | ਐਨ ਸੀ ਪੀ ਦੇ ਸਾਂਸਦ ਐੱਮ ਪੀ ਰਘੂਜੀ ਪੰਤ ਨੇ ਕਿਹਾ ਕਿ ਭਾਰਤੀ ਨਾਗਰਿਕ ਬਿਨਾਂ ਪਾਸਪੋਰਟ ਦੇ ਸਿਰਫ ਆਧਾਰ ਕਾਰਡ ਦਿਖਾ ਕੇ ਨੇਪਾਲ ਆਉਂਦੇ ਹਨ | ਉਸ ਦੀ ਅਸਲੀਅਤ ਦੀ ਜਾਂਚ ਕਰਨ ਲਈ ਨੇਪਾਲ ‘ਚ ਕੋਈ ਮਾਧਿਅਮ ਨਹੀਂ ਹੈ |

LEAVE A REPLY

Please enter your comment!
Please enter your name here