ਡਰਾਈਵਰ-ਕੰਡਕਟਰ ਸਣੇ 4 ਮੌਤਾਂ

0
211

ਸ਼ਿਮਲਾ : ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਦੇ ਕੁੱਦੂ-ਦਿਲਤਾਰੀ ਰੋਡ ‘ਤੇ ਸ਼ੁੱਕਰਵਾਰ ਬੱਸ ਪਲਟਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਹੋ ਗਏ | ਹਾਦਸਾ ਸਵੇਰੇ 6.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਕੁੱਦੂ ਤੋਂ ਦਿਲਤਾਰੀ ਵੱਲ ਜਾ ਰਹੀ ਸੀ | ਬੱਸ ‘ਚ 7 ਵਿਅਕਤੀ ਸਵਾਰ ਸਨ | ਬਿਰਮਾ ਦੇਵੀ ਅਤੇ ਧੰਨ ਸ਼ਾਹ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਬੱਸ ਦੇ ਡਰਾਈਵਰ ਕਰਮ ਦਾਸ ਅਤੇ ਕੰਡਕਟਰ ਰਾਕੇਸ਼ ਕੁਮਾਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ |

LEAVE A REPLY

Please enter your comment!
Please enter your name here