ਆਤਿਸ਼ੀ ਦਾ ਸੱਤਿਆਗ੍ਰਹਿ ਜਾਰੀ

0
236

ਨਵੀਂ ਦਿੱਲੀ : ਹਰਿਆਣਾ ਵੱਲੋਂ ਦਿੱਲੀ ਨੂੰ ਹੋਰ ਪਾਣੀ ਨਾ ਦੇਣ ਖਿਲਾਫ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਸ਼ਨੀਵਾਰ ਦੂਜੇ ਦਿਨ ਵੀ ਜਾਰੀ ਹੈ। ਦੱਖਣੀ ਦਿੱਲੀ ਦੇ ਭੋਗਲ ’ਚ ਆਪਣੇ ਜਲ ਸੱਤਿਆਗ੍ਰਹਿ ਸਥਾਨ ਤੋਂ ਵੀਡੀਓ ਸੰਦੇਸ਼ ’ਚ ਆਤਿਸ਼ੀ ਨੇ ਕਿਹਾ ਕਿ ਉਹ ਉਦੋਂ ਤੱਕ ਕੁਝ ਨਹੀਂ ਖਾਵੇਗੀ, ਜਦੋਂ ਤੱਕ ਹਰਿਆਣਾ ਦਿੱਲੀ ਵਾਸੀਆਂ ਲਈ ਹੋਰ ਪਾਣੀ ਨਹੀਂ ਛੱਡਦਾ।
ਰਾਜਧਾਨੀ ਦੇ 28 ਲੱਖ ਲੋਕ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਹਨ। ਆਤਿਸ਼ੀ ਨੇ ਦੋਸ਼ ਲਾਇਆ ਕਿ ਹਰਿਆਣਾ ਯਮੁਨਾ ਨਦੀ ’ਚ ਦਿੱਲੀ ਦੇ ਹਿੱਸੇ ਦਾ ਪਾਣੀ ਨਹੀਂ ਛੱਡ ਰਿਹਾ।

LEAVE A REPLY

Please enter your comment!
Please enter your name here