ਮਾਨਚੈਸਟਰ ਹਵਾਈ ਅੱਡੇ ਦੀ ਬਿਜਲੀ ਗੁੱਲ, ਕਈ ਉਡਾਣਾਂ ਰੱਦ

0
156

ਲੰਡਨ : ਮਾਨਚੈਸਟਰ ਹਵਾਈ ਅੱਡੇ ’ਤੇ ਐਤਵਾਰ ਸਵੇਰੇ ਬਿਜਲੀ ਸਪਲਾਈ ਪ੍ਰਭਾਵਤ ਹੋਣ ਕਾਰਨ ਉਡਾਣਾਂ ਵਿਚ ਵੱਡੇ ਪੱਧਰ ’ਤੇ ਵਿਘਨ ਪਿਆ। ਇਸ ਕਾਰਨ ਕਈ ਉਡਾਣਾਂ ਰੱਦ ਕੀਤੀਆਂ ਗਈਆਂ। ਬਿਜਲੀ ਜਾਣ ਕਾਰਨ ਟਰਮੀਨਲ 1 ਅਤੇ 2 ਤੋਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਨ੍ਹਾਂ ਟਰਮੀਨਲਾਂ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਅਗਲੇ ਨੋਟਿਸ ਤੱਕ ਹਵਾਈ ਅੱਡੇ ’ਤੇ ਨਾ ਆਉਣ ਦੀ ਸਲਾਹ ਦਿੱਤੀ ਗਈ ਹੈ। ਏਅਰਪੋਰਟ ਦੇ ਡਿਪਾਰਚਰ ਬੋਰਡ ਮੁਤਾਬਕ 15 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here