ਬੇਂਗਲੁਰੂ : ਜਨਤਾ ਦਲ (ਐੱਸ) ਦੇ ਐੱਮ ਐਲ ਸੀ ਤੇ ਐੱਚ ਡੀ ਰੇਵੰਨਾ ਦੇ ਪੁੱਤਰ ਸੂਰਜ ਰੇਵੰਨਾ ਨੂੰ ਪੁਲਸ ਨੇ ਗਿ੍ਰਫਤਾਰ ਕੀਤਾ ਹੈ। ਉਸ ਦੇ ਖਿਲਾਫ ਸ਼ਨੀਵਾਰ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਪੁਰਸ਼ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਸੂਰਜ ਰੇਵੰਨਾ ਨੇ 16 ਜੂਨ ਨੂੰ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਪੁਲਸ ਨੇ ਅਗਲੀ ਜਾਂਚ ਲਈ ਸੂਰਜ ਦਾ ਮਾਮਲਾ ਸੀ ਆਈ ਡੀ ਨੂੰ ਸੌਂਪ ਦਿੱਤਾ ਹੈ। ਸੂਰਜ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦਾ ਭਰਾ ਹੈ, ਜਿਸ ’ਤੇ ਪਹਿਲਾਂ ਹੀ ਕਈ ਔਰਤਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਹਨ।
ਦੋ ਜਵਾਨ ਸ਼ਹੀਦ
ਸੁਕਮਾ : ਇੱਥੋਂ ਦੇ ਸੁਕਮਾ ਤੇ ਬੀਜਾਪੁਰ ਸਰਹੱਦ ’ਤੇ ਨਕਸਲੀਆਂ ਨੇ ਆਈ ਈ ਡੀ ਨਾਲ ਵਾਹਨ ਉਡਾ ਦਿੱਤਾ। ਇਸ ਹਮਲੇ ਵਿਚ ਸੀ ਆਰ ਪੀ ਦੇ ਦੋ ਜਵਾਨ ਸ਼ਹੀਦ ਹੋ ਗਏ। ਜਾਣਕਾਰੀ ਅਨੁਸਾਰ ਪੁਲਸ ਤੇ ਸੀ ਆਰ ਪੀ ਦਾ ਕਾਫਲਾ ਜਾ ਰਿਹਾ ਸੀ।
ਜਿਵੇਂ ਹੀ ਦੁਪਹਿਰ ਵੇਲੇ ਜਵਾਨਾਂ ਦਾ ਕਾਫਲਾ ਸੜਕ ਤੋਂ ਲੰਘਿਆ ਤਾਂ ਧਮਾਕਾ ਹੋ ਗਿਆ। ਇਸ ਦੌਰਾਨ ਟਰੱਕ ਚਾਲਕ ਵਿਸ਼ਣੂ ਤੇ ਸਹਿ ਚਾਲਕ ਸ਼ੈਲੇਂਦਰ ਸ਼ਹੀਦ ਹੋ ਗਏ। ਵਾਹਨਾਂ ਦਾ ਕਾਫਲਾ ਰਾਸ਼ਨ ਲੈ ਕੇ ਕੈਂਪ ਵੱਲ ਜਾ ਰਿਹਾ ਸੀ।




