ਪੀ ਜੀ ਆਈ ਜਾ ਰਹੇ 4 ਜੀਆਂ ਦੀ ਮੌਤ

0
225

ਅੱਡਾ ਸਰਾਂ/ਟਾਂਡਾ ਉੜਮੁੜ
(ਜਸਵੀਰ ਕਾਜਲ/ਜਸਵਿੰਦਰ ਸੰਧੂ)
ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਅੱਡਾ ਸਰਾਂ ਨਜ਼ਦੀਕੀ ਪਿੰਡ ਢੱਟ ਦੇ ਮੋੜ ਨੇੜੇ ਸ਼ਨੀਵਾਰ ਤੜਕੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਜੰਮੂ-ਕਸ਼ਮੀਰ ਨਾਲ ਸੰਬੰਧਤ ਇਨੋਵਾ ਸਵਾਰ ਪਰਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਹਾਦਸਾ ਸਵੇਰੇ 7 ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋ ਪੀ ਜੀ ਆਈ ਚੰਡੀਗੜ ਜਾ ਰਹੇ ਪਰਵਾਰ ਦੀ ਇਨੋਵਾ ਨੂੰ ਕੰਟੇਨਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇਨੋਵਾ ਸਵਾਰ ਫਾਰੂਕ ਅਹਿਮਦ ਪੁੱਤਰ ਫ਼ਿਰੋਜ਼ਦੀਨ, ਉਸ ਦੇ ਭਰਾ ਆਰਿਫ਼ ਅਹਿਮਦ, ਭੈਣ ਮੈਵਿਸ਼ (15), 4 ਵਰ੍ਹਿਆਂ ਦੇ ਪੁੱਤਰ ਅਰਸ਼ ਲਾਨ ਦੀ ਮੌਤ ਹੋ ਗਈ। ਉਸ ਦੀ ਪਤਨੀ ਸਾਰੀਸ਼ ਨਸਰੀਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਸੜਕ ਸੁਰੱਖਿਆ ਫੋਰਸ ਅਤੇ ਸਰਬੱਤ ਦਾ ਭਲਾ ਸੁਸਾਇਟੀ ਦੇ ਸੇਵਾਦਾਰ ਜਥੇਦਾਰ ਦਵਿੰਦਰ ਸਿੰਘ ਮੂਨਕ ਨੇ ਮਦਦ ਕਰਕੇ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਅੰਮਿ੍ਰਤਸਰ ਵਿਖੇ ਭਰਤੀ ਕਰਵਾਇਆ, ਉਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਸੀ। ਅੱਡਾ ਸਰਾਂ ਪੁਲਸ ਚੌਕੀ ਇੰਚਾਰਜ ਰਾਜੇਸ਼ ਕੁਮਾਰ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋਏ ਕੰਟੇਨਰ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ। ਹਾਦਸੇ ਦਾ ਸ਼ਿਕਾਰ ਹੋਇਆ ਪਰਵਾਰ ਆਰਿਫ਼ ਦੀ ਮੈਡੀਕਲ ਜਾਂਚ ਲਈ ਪੀ ਜੀ ਆਈ ਜਾ ਰਿਹਾ ਸੀ।

LEAVE A REPLY

Please enter your comment!
Please enter your name here