16.8 C
Jalandhar
Sunday, December 22, 2024
spot_img

ਫੱਟੜ ਜੇਰੇਮੀ ਨੇ ਜਿੱਤਿਆ ਸੋਨ ਤਮਗਾ

ਬਰਰਮਿੰਘਮ : ਰਾਸ਼ਟਰਮੰਡਲ ਖੇਡਾਂ ਦੇ ਤੀਜੇ ਦਿਨ ਐਤਵਾਰ ਭਾਰਤ ਦੇ ਵੇਟਲਿਫਟਰ ਲਾਲਰਿਨੁੰਗਾ ਜੇਰੇਮੀ ਨੇ 67 ਕਿੱਲੋ ਵਰਗ ਵਿਚ ਰਿਕਾਰਡ ਭਾਰ ਚੁੱਕ ਕੇ ਸੋਨੇ ਦਾ ਤਮਗਾ ਜਿੱਤਿਆ | ਸਨੈਚ ਵਿਚ ਉਸਨੇ 140 ਕਿੱਲੋ ਚੁੱਕ ਕੇ ਨਵਾਂ ਰਿਕਾਰਡ ਬਣਾਇਆ ਜਦਕਿ ਕਲੀਨ ਤੇ ਜਰਕ ਵਿਚ 160 ਕਿੱਲੋ ਚੁੱਕ ਕੇ ਕੁਲ 300 ਕਿੱਲੋ ਦਾ ਰਿਕਾਰਡ ਕਾਇਮ ਕੀਤਾ |
ਨੋਟ ਕਰਨ ਵਾਲੀ ਗੱਲ ਹੈ ਕਿ ਜੇਰੇਮੀ ਨੇ ਦੂਜੀ ਕੋਸ਼ਿਸ਼ ਵਿਚ ਪੈਰ ਫੱਟੜ ਹੋਣ ਦੇ ਬਾਵਜੂਦ 160 ਕਿੱਲੋ ਭਾਰ ਚੁੱਕ ਕੇ ਸਭ ਨੂੰ ਹੈਰਾਨ ਕਰ ਦਿੱਤਾ | ਇਸਤੋਂ ਬਾਅਦ ਉਹ ਗੋਡਿਆਂ ਪਰਨੇ ਬੈਠ ਗਿਆ ਪਰ ਉਸਦੇ ਚਿਹਰੇ ‘ਤੇ ਏਨਾ ਭਾਰ ਚੁੱਕਣ ਦੀ ਖੁਸ਼ੀ ਝਲਕ ਰਹੀ ਸੀ | ਉਸਨੇ 165 ਕਿੱਲੋ ਚੁੱਕਣ ਲਈ ਤੀਜੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕਿਆ | ਤੀਜੀ ਕੋਸ਼ਿਸ਼ ਵਿਚ ਉਸਦੀ ਖੱਬੀ ਬਾਂਹ ਨੂੰ ਵੀ ਝਟਕਾ ਲੱਗਾ | ਜੇਰੇਮੀ ਤੋਂ ਪਹਿਲਾਂ ਬਿੰਦੀਆ ਰਾਣੀ ਦੇਵੀ ਨੇ ਵੇਟਲਿਫਟਿੰਗ ਦੇ 55 ਕਿਲੋਗ੍ਰਾਮ ਵਰਗ ‘ਚ ਚਾਂਦੀ ਦਾ ਤਮਗਾ ਜਿੱਤਿਆ | 23 ਸਾਲਾਂ ਦੀ ਬਿੰਦੀਆ ਰਾਣੀ ਨੇ ਕਲੀਨ ਐਂਡ ਜਰਕ ‘ਚ 116 ਕਿਲੋਗ੍ਰਾਮ ਚੁੱਕ ਕੇ ਖੇਡਾਂ ਦਾ ਰਿਕਾਰਡ ਬਣਾਇਆ | ਉਸ ਨੇ ਸਨੈਚ ‘ਚ 86 ਕਿਲੋ ਚੁੱਕ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ | ਮੀਰਾ ਬਾਈ ਚਾਨੂੰ ਨੇ ਵੇਟ ਲਿਫਟਿੰਗ ਵਿਚ ਸ਼ਨੀਵਾਰ ਸੋਨੇ ਦਾ ਤਮਗਾ ਜਿੱਤਿਆ ਸੀ |

Related Articles

LEAVE A REPLY

Please enter your comment!
Please enter your name here

Latest Articles