ਨਵੀਂ ਦਿੱਲੀ : ਉੱਘੀ ਵਕੀਲ ਇੰਦਰਾ ਜੈ ਸਿੰਘ ਨੇ ਦੇਸ਼ ਵਿਚ ਪਹਿਲੀ ਜੁਲਾਈ ਤੋਂ ਲਾਗੂ ਹੋਏ ਨਵੇਂ ਫੌਜਦਾਰੀ ਕਾਨੂੰਨਾਂ ਤੋਂ ਪਹਿਲਾਂ ਕਿਹਾ ਕਿ ਭਾਰਤ ਦੀ ਸੋਮਵਾਰ ਸਵੇਰੇ ਨੀਂਦ ਪੁਲਸ ਰਾਜ ਵਿਚ ਖੁੱਲ੍ਹੇਗੀ। ਪੰਡਿਤ ਨਹਿਰੂ ਦੀ 14 ਅਗਸਤ 1947 ਦੀ ਤਕਰੀਰ ਚੇਤੇ ਆਉਦੀ ਹੈ, ਜਿਸ ਵਿਚ ਉਨ੍ਹਾ ਕਿਹਾ ਸੀ ਕਿ ਅੱਧੀ ਰਾਤ ਤੋਂ ਬਾਅਦ ਭਾਰਤ ਆਜ਼ਾਦੀ ਵਿਚ ਜਾਗੇਗਾ। ਇੰਦਰਾ ਜੈ ਸਿੰਘ ਨੇ ਇਸ ਤੋਂ ਪਹਿਲਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਨਵੇਂ ਕਾਨੂੰਨਾਂ ’ਤੇ ਅਮਲ ਰੋਕ ਦਿੱਤਾ ਜਾਵੇ, ਕਿਉਕਿ ਇਹ ਦਹਾਕਿਆਂ ਤੱਕ ਦੋ ਮੁਤਵਾਜ਼ੀ ਜੁਡੀਸ਼ਲ ਸਿਸਟਮ ਚਲਾਉਣਗੇ। ਇਨ੍ਹਾਂ ਨੂੰ ਅਸਹਿਮਤੀ ਨੂੰ ਅਪਰਾਧ ਕਰਾਰ ਦੇਣ ਲਈ ਵਰਤਿਆ ਜਾਵੇਗਾ।