ਬਰਨਾਲਾ : ਸੀ ਪੀ ਆਈ ਦੇ ਬਰਨਾਲਾ ਜ਼ਿਲ੍ਹੇ ਦੇ ਸਕੱਤਰ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੀਨੀਅਰ ਮੀਤ ਪ੍ਰਧਾਨ ਕਾਮਰੇਡ ਖੁਸ਼ੀਆ ਸਿੰਘ ਦੇ ਪਿਤਾ ਜਥੇਦਾਰ ਜੰਗੀਰ ਸਿੰਘ ਨਿਹੰਗ (97) ਦਾ ਸੰਖੇਪ ਬਿਮਾਰੀ ਸੋਮਵਾਰ ਦਿਹਾਂਤ ਹੋ ਗਿਆ। ਉਹਨਾ ਦੇ ਦੇਹਾਂਤ ’ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਗੋਰਾ ਸਿੰਘ ਪਿੱਪਲੀ, ਬਲਕਾਰ ਸਿੰਘ ਦੁਧਾਲਾ, ਬਲਵੀਰ ਸਿੰਘ ਔਲਖ, ਜਗਸੀਰ ਸਿੰਘ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਬੋਹੜ ਸਿੰਘ ਸੁਖ਼ਨਾ, ਹਰਵਿੰਦਰ ਸਿੰਘ ਲੰਬੀ, ਲਖਵੀਰ ਸਿੰਘ ਗੋਪਾਲਪੁਰਾ, ਗੁਰਦਿਆਲ ਸਿੰਘ ਖਡੂਰ ਸਾਹਿਬ ਤੇ ਜੁਗਰਾਜ ਸਿੰਘ ਰਾਮਾ ਬਰਨਾਲਾ ਨੇ ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਕਾਮਰੇਡ ਖੁਸ਼ੀਆ ਸਿੰਘ ਦੇ ਪਰਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਜੋ ਕਿ ਛੇਤੀ ਪੂਰਿਆ ਨਹੀਂ ਜਾ ਸਕਣਾ।





