ਮਾਨਸਾ (ਆਤਮਾ ਸਿੰਘ ਪਮਾਰ)
ਇੰਡੀਆ ਗਠਜੋੜ ਵਿਚ ਸ਼ਾਮਲ ਕਾਂਗਰਸ, ਧਰਮ ਨਿਰਪੱਖ ਤਾਕਤਾਂ ਤੇ ਖੱਬੀਆਂ ਪਾਰਟੀਆਂ ਵੱਲੋਂ ਦਿੱਤੇ ਦੇਸ਼-ਵਿਆਪੀ 2 ਤੋਂ 8 ਅਕਤੂਬਰ ਤੱਕ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਉਹਨਾ ਨੂੰ ਅਹੁਦੇ ਤੋਂ ਲਾਂਭੇ ਕਰਕੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨ ਆਦਿ ਮੰਗਾਂ ਸੰਬੰਧੀ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਕਾਂਗਰਸ, ਸੀ ਪੀ ਆਈ, ਸੀ ਪੀ ਆਈ ਐੱਮ ਐੱਲ ਲਿਬਰੇਸ਼ਨ, ਸੀ ਪੀ ਆਈ ਐੱਮ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ, ਜੋ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ¢
ਇਸ ਮÏਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਜ਼ਿਲ੍ਹਾ ਸਕੱਤਰ ਕ੍ਰਿਸ਼ਨ ਸਿੰਘ ਚੌਹਾਨ, ਕਾਂਗਰਸ ਦੇ ਮੀਤ ਪ੍ਰਧਾਨ ਰਣਦੀਪ ਸਿੰਘ ਰਾਏਪੁਰ, ਰਕੇਸ਼ ਕੁਮਾਰ, ਸੀ ਪੀ ਆਈ ਐੱਮ ਐਲ ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਸੁਰਿੰਦਰਪਾਲ ਸ਼ਰਮਾ, ਗੁਰਸੇਵਕ ਮਾਨ, ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਦਲਿਓ, ਜਸਵੰਤ ਸਿੰਘ ਬੀਰੋਕੇ ਤੇ ਅਮਰੀਕ ਸਿੰਘ ਫਫੜੇ ਆਦਿ ਆਗੂ ਸ਼ਾਮਲ ਹੋਏ¢ਆਗੂਆਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਐੱਸ ਆਈ ਆਰ ਤਹਿਤ ਕਰੋੜਾਂ ਲੋਕਾਂ ਨੂੰ ਵੋਟ ਹੱਕਾਂ ਦੇ ਅਧਿਕਾਰ ਤੋਂ ਲਾਂਭੇ ਕੀਤਾ ਗਿਆ ਅਤੇ ਲੋਕਤੰਤਰ ਦਾ ਦਿਨ-ਦਿਹਾੜੇ ਘਾਣ ਕੀਤਾ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਦੇਸ਼ ਵਿੱਚੋ ਮਨੂੰ ਸਿਮਰਤੀ ਨੂੰ ਰੋਕਣ, ਗ਼ਲਤ ਐੱਸ ਆਈ ਆਰ ਰੱਦ ਕਰਨ, ਈ ਵੀ ਐੱਮ ਨੂੰ ਰੋਕਣ ਆਦਿ ਮੰਗਾਂ ਸੰਬੰਧੀ 8 ਅਕਤੂਬਰ ਨੂੰ ਮਾਨਸਾ ਮਾਲ ਗੋਦਾਮ ‘ਤੇ ਸੈਂਕੜੇ ਲੋਕਾਂ ਨੂੰ ਇਕੱਠੇ ਕਰਕੇ ਰੋਸ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਜ਼ੋਰਦਾਰ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ | ਇਸ ਮÏਕੇ ਵੇਦ ਪ੍ਰਕਾਸ਼ ਬੁਢਲਾਡਾ, ਜਗਸੀਰ ਰਾਏਕੇ, ਸਤਿਗੁਰ ਸਿੰਘ ਸਕੱਤਰ ਕਾਂਗਰਸ ਕਮੇਟੀ, ਸੁਮਿਤ ਗਰਗ ਸਪੈਸ਼ਲ ਇਨਵਾਇਟੀ ਕਾਂਗਰਸ, ਹੈਪੀ ਮਾਨ, ਬਲਵੰਤ ਸਿੰਘ ਫੱਕਰ, ਰਤਨ ਭੋਲਾ, ਸੀਤਾ ਰਾਮ, ਬੂਟਾ ਸਿੰਘ ਬਰਨਾਲਾ ਤੇ ਸੁਖਦੇਵ ਸਿੰਘ ਮਾਨਸਾ ਵੀ ਹਾਜ਼ਰ ਸਨ¢




