ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਚੇਤੇ ਕਰਾਇਆ ਕਿ ਉਹ ਜਿਸ ਪੁਜ਼ੀਸ਼ਨ ’ਤੇ ਬਿਰਾਜਮਾਨ ਹਨ, ਉਹ ਨਿਰਪੱਖਤਾ ਦੀ ਮੰਗ ਕਰਦੀ ਹੈ। ਉਨ੍ਹਾ ਕਿਹਾਸਪੀਕਰ ਸਰ, ਜਦੋਂ ਤੁਸੀਂ ਸਪੀਕਰ ਚੁਣੇ ਗਏ ਤਾਂ ਮੈਂ ਤੁਹਾਨੂੰ ਕੁਰਸੀ ’ਤੇ ਬਿਰਾਜਮਾਨ ਕਰਾਉਣ ਤੁਹਾਡੇ ਨਾਲ ਗਿਆ ਸੀ। ਲੋਕ ਸਭਾ ਵਿਚ ਅੰਤਮ ਫੈਸਲਾ ਤੁਹਾਡਾ ਹੁੰਦਾ ਹੈ, ਪਰ ਸਪੀਕਰ ਸਰ, ਕੁਰਸੀ ’ਤੇ ਦੋ ਲੋਕ ਬੈਠੇ ਹਨ, ਇਕ ਸਪੀਕਰ ਤੇ ਦੂਜੇ ਓਮ ਬਿਰਲਾ।
ਕੁਰਸੀ ’ਤੇ ਬਿਠਾਉਣ ਤੋਂ ਬਾਅਦ ਜਦੋਂ ਮੈਂ ਹੱਥ ਮਿਲਾਇਆ ਸੀ ਤਾਂ ਤੁਸੀਂ ਸਿੱਧੇ ਖੜ੍ਹੇ ਹੋ ਕੇ ਮਿਲਾਇਆ। ਜਦੋਂ ਮੋਦੀ ਜੀ ਨੇ ਹੱਥ ਮਿਲਾਇਆ ਤਾਂ ਤੁਸੀਂ ਝੁਕ ਕੇ ਮਿਲਾਇਆ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਹੁਲ ਦੀ ਗੱਲ ਦਾ ਬੁਰਾ ਮਨਾਉਦਿਆਂ ਕਿਹਾ ਕਿ ਉਨ੍ਹਾ ਸਪੀਕਰ ਦੇ ਅਹੁਦੇ ਦਾ ਅਨਾਦਰ ਕੀਤਾ ਹੈ। ਸਪੀਕਰ ਨੇ ਕਿਹਾਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਦੇ ਆਗੂ ਹਨ, ਮੇਰਾ ਸੰਸਕਾਰ ਕਹਿੰਦਾ ਹੈ ਕਿ ਜੋ ਸਾਥੋਂ ਵੱਡੇ ਹਨ, ਉਨ੍ਹਾਂ ਨੂੰ ਝੁਕ ਕੇ ਨਮਸਕਾਰ ਕਰੋ ਤੇ ਬਰਾਬਰ ਵਾਲਿਆਂ ਨੂੰ ਸਿੱਧੇ ਖੜ੍ਹੇ ਹੋ ਕੇ।
ਇਸ ਤੋਂ ਬਾਅਦ ਰਾਹੁਲ ਨੇ ਕਿਹਾਮੈਂ ਤੁਹਾਡੇ ਸ਼ਬਦਾਂ ਦਾ ਸਤਿਕਾਰ ਕਰਦਾ ਹਾਂ, ਪਰ ਸਦਨ ਵਿਚ ਸਪੀਕਰ ਨਾਲੋਂ ਵੱਡਾ ਕੋਈ ਨਹੀਂ।





