25.8 C
Jalandhar
Monday, September 16, 2024
spot_img

ਰਾਹੁਲ ਦੀ ਸੰਘ ਤੇ ਭਾਜਪਾ ’ਤੇ ਚੜ੍ਹਾਈ

ਨਵੀਂ ਦਿੱਲੀ : ਆਪੋਜ਼ੀਸ਼ਨ ਦੇ ਆਗੂ ਰਾਹੁਲ ਗਾਂਧੀ ਨੇ ਸੋਮਵਾਰ ਲੋਕ ਸਭਾ ’ਚ ਭਾਜਪਾ ਦੇ ਬਖੀਏ ਉਧੇੜ ਦਿੱਤੇ। ਰਾਸ਼ਟਰਪਤੀ ਦੇ ਭਾਸ਼ਣ ਦਾ ਧੰਨਵਾਦ ਕਰਦੇ ਮਤੇ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਉਨ੍ਹਾ ਕਿਹਾ ਕਿ ਡਰ, ਨਫਰਤ ਤੇ ਝੂਠ ਫੈਲਾਉਣਾ ਹਿੰਦੂਤਵ ਨਹੀਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਨੂੰ ਟੋਕਦਿਆਂ ਕਿਹਾ ਕਿ ਸਮੁੱਚੇ ਹਿੰਦੂ ਸਮਾਜ ਨੂੰ ਹਿੰਸਕ ਕਹਿਣਾ ਇਕ ਗੰਭੀਰ ਮੁੱਦਾ ਹੈ। ਇਸ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰ ਐੱਸ ਐੱਸ ਸਮੁੱਚਾ ਹਿੰਦੂ ਸਮਾਜ ਨਹੀਂ ਹੈ।
ਕਾਂਗਰਸੀ ਆਗੂ ਨੇ ਅੱਗੇ ਇਸਲਾਮ, ਈਸਾਈ, ਬੁੱਧ, ਜੈਨ ਅਤੇ ਸਿੱਖ ਧਰਮ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਰੇ ਧਰਮ ਬਹਾਦਰੀ ਦੀ ਗੱਲ ਕਰਦੇ ਹਨ। ਉਨ੍ਹਾ ਸੰਘ ਤੇ ਭਾਜਪਾ ’ਤੇ ਸੰਵਿਧਾਨ ਅਤੇ ਭਾਰਤ ਦੇ ਬੁਨਿਆਦੀ ਵਿਚਾਰ ’ਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਹਮਲੇ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾਇਹ ਸਾਡੇ ਲਈ ਸੱਤਾ ’ਚ ਆਉਣ ਤੋਂ ਕਿਤੇ ਵੱਧ ਹੈ।
ਰਾਹੁਲ ਨੇ ਗੁਰੂ ਨਾਨਕ, ਈਸਾ ਮਸੀਹ ਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਦਿਖਾਉਦਿਆਂ ਕਿਹਾ ਕਿ ਇਨ੍ਹਾਂ ਨੇ ਨਿਡਰਤਾ ਤੇ ਅਹਿੰਸਾ ਦਾ ਸੰਦੇਸ਼ ਦਿੱਤਾ। ਹੋਰਨਾਂ ਧਰਮਾਂ ਦਾ ਸੰਦੇਸ਼ ਵੀ ਇਹੀ ਹੈ, ਪਰ ਜਿਹੜੇ ਖੁਦ ਨੂੰ ਹਿੰਦੂ ਦੱਸਦੇ ਹਨ, ਉਹ ਹਿੰਸਾ, ਨਫਰਤ ਤੇ ਝੂਠ ਫੈਲਾਉਦੇ ਹਨ। ਉਹ ਹਿੰਦੂ ਨਹੀਂ। (ਉਹ ਕੁਰਾਨ ਦੀ ਆਇਤ ਵਾਲੀ ਇਕ ਤਖਤੀ ਵੀ ਲੈ ਕੇ ਆਏ ਸਨ।)
ਰਾਹੁਲ ਦੇ ਇਹ ਕਹਿਣ ’ਤੇ ਭਾਜਪਾ ਮੈਂਬਰਾਂ ਨੇ ਖੜ੍ਹੇ ਹੋ ਕੇ ਜ਼ੋਰਦਾਰ ਪ੍ਰੋਟੈੱਸਟ ਕੀਤਾ। ਰਾਹੁਲ ਨੇ ਕਿਹਾ ਕਿ ਉਹ ਭਾਜਪਾ ਤੇ ਆਰ ਐੱਸ ਐੱਸ ਬਾਰੇ ਬੋਲ ਰਹੇ ਹਨ, ਨਾ ਕਿ ਸਮੁੱਚੇ ਹਿੰਦੂ ਸਮਾਜ ਬਾਰੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਨੇ ਆਪਣੇ ਆਪ ਨੂੰ ਹਿੰਦੂ ਮੰਨਣ ਵਾਲੇ ਕਰੋੜਾਂ ਲੋਕਾਂ ਦਾ ਦਿਲ ਦੁਖਾਇਆ ਹੈ, ਇਸ ਲਈ ਉਹ ਮੁਆਫੀ ਮੰਗਣ। ਸ਼ਾਹ ਨੇ ਐਮਰਜੈਂਸੀ ਤੇ ਸਿੱਖ ਵਿਰੋਧੀ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਅਹਿੰਸਾ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ, ਜਦੋਂ ਕਿ ਕਾਂਗਰਸ ਨੇ ਦੇਸ਼ ਵਿਚ ਦਹਿਸ਼ਤ ਫੈਲਾਈ।
ਰਾਹੁਲ ਨੇ ਬਿਨਾਂ ਥਿੜਕੇ ਕਿਹਾ ਕਿ ਭਾਜਪਾ ਨੇ ਸੰਵਿਧਾਨ ਅਤੇ ਭਾਰਤ ਦੇ ਵਿਚਾਰ ’ਤੇ ਨਿਰੰਤਰ ਹਮਲੇ ਕੀਤੇ ਹਨ। ਦੇਸ਼ ਦੇ ਲੱਖਾਂ ਲੋਕਾਂ ਨੇ ਹੁਕਮਰਾਨ ਪਾਰਟੀ ਦੇ ਵਿਚਾਰਾਂ ਦਾ ਵਿਰੋਧ ਕੀਤਾ ਹੈ। ਉਨ੍ਹਾ ਕਿਹਾਪ੍ਰਧਾਨ ਮੰਤਰੀ ਦੇ ਹੁਕਮਾਂ ’ਤੇ ਮੇਰੇ ’ਤੇ ਹਮਲੇ ਕੀਤੇ ਗਏ। ਮੇਰੇ ਵਿਰੁੱਧ 20 ਤੋਂ ਵੱਧ ਕੇਸ ਦਰਜ ਕੀਤੇ ਗਏ। ਮੇਰਾ ਘਰ ਖੋਹ ਲਿਆ ਗਿਆ। ਈ ਡੀ ਨੇ 55 ਘੰਟੇ ਪੁੱਛਗਿੱਛ ਕੀਤੀ, ਪਰ ਮੈਨੂੰ ਹੁਣ ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਭਾਜਪਾ ਵਾਲੇ ਵੀ ਮੇਰੇ ਤੋਂ ਬਾਅਦ ਜੈ ਸੰਵਿਧਾਨ ਕਹਿਣ ਲੱਗ ਪਏ ਹਨ।
ਜਦੋਂ ਸਪੀਕਰ ਓਮ ਬਿਰਲਾ ਨੇ ਨਿਯਮ ਦਾ ਹਵਾਲਾ ਦੇ ਕੇ ਰਾਹੁਲ ਵੱਲੋਂ ਤਸਵੀਰਾਂ ਦਿਖਾਉਣ ’ਤੇ ਇਤਰਾਜ਼ ਕੀਤਾ ਤਾਂ ਰਾਹੁਲ ਨੇ ਕਿਹਾਸਾਰੇ ਧਰਮ ਹੌਸਲੇ ਤੇ ਨਿਡਰਤਾ ਦੀ ਅਹਿਮੀਅਤ ’ਤੇ ਜ਼ੋਰ ਦਿੰਦੇ ਹਨ।

Related Articles

LEAVE A REPLY

Please enter your comment!
Please enter your name here

Latest Articles