ਰਾਜਾ ਵੜਿੰਗ ਨੇ ਛੋਟੇ ਕਾਰੋਬਾਰੀਆਂ ਦਾ ਮੁੱਦਾ ਨਿਰਮਲਾ ਸੀਤਾਰਮਨ ਕੋਲ ਉਠਾਇਆ

0
148

ਲੁਧਿਆਣਾ (ਰਾਜ ਸਿੰਗਲਾ)
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਵਿਖੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਿੱਤ ਐਕਟ 2023 ਦੀ ਧਾਰਾ 43 ਬੀ ਨੂੰ ਲਾਗੂ ਕਰਨ ਦੀ ਥਾਂ ਮੁਲਤਵੀ ਕਰਨ ਦੀ ਅਪੀਲ ਕੀਤੀ ਹੈ, ਜਿਹੜੀ ਐਮ ਐਚ ਐਮ ਈ ਤਹਿਤ ਰਜਿਸਟਰਡ ਹੋਏ ਛੋਟੇ ਦੁਕਾਨਦਾਰਾਂ ਦੇ ਭੁਗਤਾਨ ਨਾਲ ਸੰਬੰਧਤ ਹੈ। ਵੜਿੰਗ ਨੇ ਕੇਂਦਰੀ ਵਿੱਤ ਮੰਤਰੀ ਨੂੰ ਇਸ ਸੰਬੰਧ ’ਚ ਮੰਗ ਪੱਤਰ ਸੌਂਪਿਆ। ਇਸ ਸੋਧ ਅਨੁਸਾਰ ਜੇਕਰ ਛੋਟੇ ਅਤੇ ਸੂਖਮ ਵਿਕਰੇਤਾਵਾਂ ਨੂੰ ਐਮ ਐਸ ਐਮ ਈ ਐਕਟ, 2006 ਦੀ ਧਾਰਾ 15 ਤਹਿਤ ਨਿਰਧਾਰਤ ਮਿਆਦ ਦੇ ਅੰਦਰ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਖਰਚਿਆਂ ਨੂੰ ਆਮਦਨ ਕਰ ਕਾਨੂੰਨ ਤਹਿਤ ਕਟੌਤੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਇਸ ਨੇ ਐਮ ਐਸ ਐਮ ਈ ਸੈਕਟਰ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ ਅਤੇ ਉਨ੍ਹਾਂ ਦੀ ਵਿੱਤੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਮ ਐਸ ਐਮ ਈ ਸੈਕਟਰ ਦੀ ਮੌਜੂਦਾ ਗਤੀਸ਼ੀਲਤਾ ਨੂੰ ਦੇਖਦੇ ਹੋਏ ਇਹ ਧਾਰਾ ਮੁਲਤਵੀ ਕੀਤੀ ਜਾਵੇ। ਉਨ੍ਹਾ ਕਿਹਾ ਕਿ ਇਸ ਸਥਿਤੀ ਨਾਲ ਲੁਧਿਆਣਾ ਦੇ ਛੋਟੇ ਵਪਾਰੀ ਜੂਝ ਰਹੇ ਹਨ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਖਰੀਦਦਾਰਾਂ ਤੋਂ ਭੁਗਤਾਨ ਪ੍ਰਾਪਤ ਕਰਨ ਦੀ ਸਮਾਂ ਸੀਮਾ ਨੂੰ 31 ਮਾਰਚ, 2025 ਤੱਕ ਵੱਧ ਤੋਂ ਵੱਧ 90 ਦਿਨ ਅਤੇ 31 ਮਾਰਚ, 2026 ਤੱਕ 60 ਦਿਨਾਂ ਤੱਕ ਵਧਾਉਣ ਅਤੇ ਅੰਤ ’ਚ ਇਸ ਨੂੰ 31 ਮਾਰਚ 2027 ਤੱਕ ਘਟਾ ਕੇ 45 ਦਿਨਾਂ ਤੱਕ ਕਰਨ ’ਤੇ ਵਿਚਾਰ ਕਰਨ।

LEAVE A REPLY

Please enter your comment!
Please enter your name here