ਮੋਗਾ (ਇਕਬਾਲ ਸਿੰਘ ਖਹਿਰਾ)
ਹਾਸ ਵਿਅੰਗ ਦੇ ਬਾਦਸ਼ਾਹ ਕੇ ਐਲ ਗਰਗ ਨਮਿੱਤ ਉਠਾਲਾ ਤੇ ਰਸਮ ਪਗੜੀ ਮÏਕੇ ਚੋਖਾ ਪੈਲੇਸ ਵਿਖੇ ਸ਼ਰਧਾਂਜਲੀ ਸਮਾਰੋਹ ਹੋਇਆ¢ ਇਸ ਮÏਕੇ ਵੱਡੀ ਗਿਣਤੀ ਵਿਚ ਵੱਖ ਵੱਖ ਵਰਗਾਂ ਦੇ ਲੋਕ ਪੂਰੇ ਪੰਜਾਬ ਵਿਚੋਂ ਸ਼ਾਮਲ ਹੋਏ¢ ਸ੍ਰੀ ਕੇ ਐਲ ਗਰਗ 30 ਸਤੰਬਰ ਨੂੰ ਲੁਧਿਆਣਾ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਸਦਾ ਲਈ ਵਿਛੋੜਾ ਦੇ ਗਏ ਸਨ¢ਸ਼ਰਧਾਂਜਲੀ ਸਮਾਗਮ ਦਾ ਆਰੰਭ ਰਾਮ ਸ਼ਰਨਮ ਦੀ ਭਜਨ ਮੰਡਲੀ ਵੱਲੋਂ ਅੰਮਿ੍ਤ ਬਾਣੀ ਨਾਲ ਹੋਇਆ | ਅਲਕਾ ਗਰਗ, ਸੁਨੀਤਾ ਮਿੱਤਲ, ਬÏਬੀ ਨਰੂਲਾ ਤੇ ਵਿਨੋਦ ਮਿੱਤਲ ਨੇ ਰੂਹ ਦੀ ਸ਼ਾਂਤੀ ਲਈ ਭਜਨਾਂ ਦਾ ਗਾਇਨ ਕੀਤਾ¢ ਉਪਰੰਤ ਪੰਡਤ ਕੁਨਾਲ ਨੇ ਕਥਾ ਰਾਹੀਂ ਜਿੰਦਗੀ ਸਬੰਧੀ ਸ਼ੁਰੂ ਤੋਂ ਅੰਤ ਤੱਕ ਦੇ ਸਫਰ ਬਾਰੇ ਬਿਆਨ ਕਰਦਿਆਂ ਪ੍ਰੇਰਨਾ ਕੀਤੀ ਕਿ ਸਾਨੂੰ ਜਿਊਾਦੇ ਜੀ ਮਨੁੱਖਤਾ ਦੀ ਭਲਾਈ ਤੇ ਸਮਾਜ ਲਈ ਕੰਮ ਕਰਨਾ ਚਾਹੀਦਾ ਹੈ¢ਸਵਰਗੀ ਸ੍ਰੀ ਕੇ ਐਲ ਗਰਗ ਦੇ ਸਾਥੀ ਰਹੇ ਗੁਰਚਰਨ ਸਿੰਘ ਚਾਹਲ ਨੇ ਮੰਚ ਦਾ ਸੰਚਾਲਨ ਕਰਦਿਆਂ ਗਰਗ ਦੀ ਜੀਵਨੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ¢ਉਨ੍ਹਾਂ ਕਿਹਾ ਕਿ ਹਾਸ ਵਿਅੰਗ ਦੀ ਦੁਨੀਆ ਵਿੱਚ ਉਨ੍ਹਾਂ ਬਹੁਤ ਉੱਚਾ ਸਥਾਨ ਪ੍ਰਾਪਤ ਕੀਤਾ ਅਤੇ ਦੁਨੀਆਂ ਭਰ ਵਿੱਚ ਖੂਬ ਨਾਮ ਵੀ ਕਮਾਇਆ¢ਉਸ ਨੇ ਹਾਸ ਵਿਅੰਗ ਦੀਆਂ 80 ਤਾੋ ਜਿਆਦਾ ਕਿਤਾਬਾਂ ਲਿਖੀਆਂ¢ਉਹਨਾਂ ਬਤÏਰ ਅਧਿਆਪਕ ਬਹੁਤ ਦਿਆਨਦਾਰੀ ਨਾਲ ਕੰਮ ਕੀਤਾ¢ਉਨ੍ਹਾਂ ਅਧਿਆਪਕ ਵਰਗ ਲਈ ਸੰਘਰਸ ਕੀਤਾ¢ਉਨ੍ਹਾਂ ਨੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਦੀ ਯਾਤਰਾ ਵੀ ਕੀਤੀ¢ਉਹਨਾਂ ਮੋਗਾ ਵਿਖੇ ਪੰਜਾਬੀ ਹਾਸ ਵਿਅੰਗ ਅਕੈਡਮੀ ਪੰਜਾਬ ਸਥਾਪਿਤ ਕਰਵਾਈ¢ਉਹ ਪਿਆਰਾ ਸਿੰਘ ਦਾਤਾ ਹਾਸ ਵਿਅੰਗ ਦੇ ਬਾਦਸ਼ਾਹ ਦੀ ਯਾਦ ਵਿਚ ਹਰ ਸਾਲ ਗੋਸ਼ਠੀ/ਸਮਾਗਮ ਕਰਵਾਉਂਦੇ ਸਨ¢ਉਹਨਾਂ ਦੇ ਜਾਣ ਨਾਲ ਸਾਹਿਤ ਜਗਤ ਤੇ ਸਾਹਿਤਕ ਪ੍ਰੇਮੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ¢ਉਹਨਾਂ ਦੀ ਕਾਮਯਾਬੀ ਪਿੱਛੇ ਉਨ੍ਹਾਂ ਦੀ ਧਰਮ ਪਤਨੀ ਜਨਕ ਰਾਣੀ ਗਰਗ ਦਾ ਬਹੁਤ ਵੱਡਾ ਯੋਗਦਾਨ ਹੈ¢ਉਹ ਆਪਣੇ ਪਿਛੇ ਪਤਨੀ, ਪੁੱਤਰ ਗਗਨਦੀਪ ਗਰਗ ਤੇ ਨੂੰ ਹ ਅਨੂ ਗਰਗ (ਅਮਰੀਕਾ), ਪੁੱਤਰੀ ਕਰੁਨਾ ਅਗਰਵਾਲ ਤੇ ਜਵਾਈ ਸਤੀਸ਼ ਅਗਰਵਾਲ (ਅਮਰੀਕਾ), ਪੁੱਤਰੀ ਵਿਸ਼ਵ ਜੋਤੀ ਤੇ ਜਵਾਈ ਸੁਭਾਸ ਬਾਂਸਲ, ਪੋਤਰੇ, ਦੋਹਤਰੇ ਤੇ ਦੋਹਤੀ ਛੱਡ ਗਏ ਹਨ¢ ਸ਼ਰਧਾਂਜਲੀ ਸਮਾਰੋਹ ਵਿਚ ਪ੍ਰਮੁੱਖ ਹਸਤੀਆਂ ਸਾਬਕਾ ਮੰਤਰੀ ਡਾ ਮਾਲਤੀ ਥਾਪਰ, ਸਾਬਕਾ ਵਧਾਇਕ ਡਾ ਹਰਜੋਤ ਕਮਲ ਤੇ ਵਿਜੇ ਸਾਥੀ, ਮੋਗਾ ਹਲਕੇ ਤੋਂ ਕਾਂਗਰਸ ਦੇ ਇੰਚਾਰਜ ਸ੍ਰੀਮਤੀ ਮਾਲਵਿਕਾ ਸੂਦ ਤੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ ਸੰਜੀਤ ਸਿੰਘ ਸੰਨੀ ਗਿੱਲ, ਡਾ. ਇੰਦਰਬੀਰ ਗਿੱਲ, ਸੀ.ਪੀ.ਆਈ ਦੇ ਸਕੱਤਰ ਕੁਲਦੀਪ ਭੁੱਲ ਤੋਂ ਇਲਾਵਾ ਸਮਾਜ ਸੇਵੀ ਤੇ ਧਾਰਮਿਕ ਸੰਸਥਾਂਵਾਂ, ਲੋਕਾਂ ਦੇ ਚੁਣੇ ਨਗਰ ਕੌਂਸਲਰ, ਸਰਪੰਚ ਤੇ ਪੰਚ ਅਤੇ ਵੱਖ ਵੱਖ ਸਾਹਿਤ ਸਭਾਵਾਂ ਦੇ ਮੈਂਬਰ ਹਾਜਰ ਸਨ¢ ਇਸ ਮÏਕੇ ਡਾ ਹਰਜੋਤ ਕਮਲ, ਵਿਜੇ ਸਾਥੀ, ਡਾ ਸੁਰਜੀਤ ਬਰਾੜ ਤੇ ਨਾਟਕਕਾਰ ਅਮਰਜੀਤ ਮੋਹੀ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੇ ਐਲ ਗਰਗ ਜਿਸਮਾਨੀ ਤÏਰ ‘ਤੇ ਬੇਸ਼ੱਕ ਸਾਡੇ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਸਾਹਿਤਕ ਰਚਨਾਵਾਂ ਰਾਹੀ ਹਮੇਸਾਂ ਜਿੰਦਾ ਰਹਿਣਗੇ¢ਐਤਵਾਰ ਦੇ ਸ਼ਰਧਾਂਜਲੀ ਸਮਾਰੋਹ ਵਿਚ ਡਾ ਅਜੀਤਪਾਲ ਸਿੰਘ ਜਟਾਣਾ ਜਿਲ੍ਹਾ ਭਾਸ਼ਾ ਅਫਸਰ, ਡਾ ਅਸ਼ੋਕ ਸਿੰਗਲਾ ਸਿਵਲ ਸਰਜਨ, ਡਾ ਪਵਨ ਥਾਪਰ, ਉਘੇ ਲੇਖਕ ਬਲਦੇਵ ਸਿੰਘ ਸੜਕਨਾਮਾ, ਡਾ ਬਲਦੇਵ ਸਿੰਘ ਢਿਲੋ ਪ੍ਰਧਾਨ ਲਿਖਾਰੀ ਸਭਾ, ਸੁਰਿੰਦਰ ਘਣੀਆ, ਦਵਿੰਦਰ ਸਿੰਘ ਗਿੱਲ, ਕਮਲਜੀਤ ਭੋਲਾ, ਹਰਜੀਤ ਵਿਦਿਆਰਥੀ, ਅਜੈ ਸੂਦ, ਕ੍ਰਿਸ਼ਨ ਕੁਮਾਰ ਸੂਦ, ਵਿਜੇ ਧੀਰ ਐਡਵੋਕੇਟ ਪ੍ਰਧਾਨ ਖੱਤਰੀ ਸਭਾ, ਜਤਿੰਦਰਪਾਲ ਖੰਨਾ, ਜਸਵੀਰ ਕਲਸੀ ਧਰਮਕੋਟ, ਚਰਨਜੀਤ ਸਮਾਲਸਰ, ਅਵਤਾਰ ਸਮਾਲਸਰ, ਗੁਰਮੀਤ ਰੱਖੜਾ, ਪ੍ਰੇਮ ਕੁਮਾਰ ਤਾੋ ਇਲਾਵਾ ਵੱਡੀ ਗਿਣਤੀ ਵਿਚ ਲੇਖਕ, ਪਾਠਕ ਤੇ ਉਨ੍ਹਾਂ ਦੇ ਪ੍ਰਸੰਸਕ ਹਾਜਰ ਸਨ¢ਸਾਬਕਾ ਪਿੰਸੀਪਲ ਪੂਰਨ ਸਿੰਘ ਸੰਧੂ ਨੇ ਪਰਿਵਾਰ ਵੱਲਾੋ ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਵਿਅਕਤੀਆਂ ਦਾ ਧੰਨਵਾਦ ਕੀਤਾ¢ਪਰਿਵਾਰ ਵਲੋਂ ਐਲਾਨ ਕੀਤਾ ਗਿਆ ਕਿ ਹਰ ਸਾਲ ਕੇ ਐਲ ਗਰਗ ਦੀ ਯਾਦ ਵਿਚ ਬੱਚਿਆਂ ਦਾ ਵਾਲੀਬਾਲ ਮੈਚ ਕਰਵਾਇਆ ਜਾਇਆ ਕਰੇਗਾ |





