ਚੰਡੀਗੜ੍ਹ (ਸੁਰਜੀਤ ਸੁਮਨ)
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਸੰਪਾਦਿਤ ਤੇ ਪ੍ਰਕਾਸ਼ਿਤ ‘ਪੰਜਾਬ ਦਾ ਇਤਿਹਾਸ’ ਅੱਜ ਪੰਜਾਬ ਕਲਾ ਭਵਨ, ਸੈਕਟਰ-16 ਵਿਖੇ ਹੋਏ ਸਮਾਗਮ ਦÏਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਲੋਕ ਅਰਪਣ ਕੀਤਾ ਗਿਆ¢ਤਿੰਨ ਜਿਲਦਾਂ ਵਿੱਚ ਪ੍ਰਕਾਸ਼ਿਤ ਇਹ ਵਿਸ਼ਾਲ ਪੁਸਤਕ 1980 ਸਫ਼ਿਆਂ ਵਿੱਚ ਪੰਜਾਬ ਦੀ ਧਰਤੀ, ਇਸ ਦੇ ਇਤਿਹਾਸਕ ਸੰਘਰਸ਼ਾਂ, ਸਮਾਜਿਕ ਤਬਦੀਲੀਆਂ ਅਤੇ ਪੰਜਾਬੀ ਲੋਕ-ਚੇਤਨਾ ਦੇ ਵੱਖ-ਵੱਖ ਪੱਖਾਂ ਨੂੰ ਸਮੇਟਦੀ ਹੈ¢ਸਮਾਗਮ ਦੀ ਪ੍ਰਧਾਨਗੀ ਉੱਘੇ ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਕੀਤੀ |
ਇਸ ਮÏਕੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ, ਉੱਘੇ ਸ਼ਾਇਰ ਤੇ ਚਿੱਤਰਕਾਰ ਸਵਰਨਜੀਤ ਸਵੀ ਨੇ ਸਾਰੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਤਿਆਰ ਕਰਨ ਦਾ ਮਕਸਦ ਪੰਜਾਬ ਦੇ ਅਤੀਤ ਨੂੰ ਵੱਖ-ਵੱਖ ਪੱਖਾਂ ਤੋਂ ਸਮਝਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ¢ਉਨ੍ਹਾ ਦੱਸਿਆ ਕਿ ਇਹ ਪੁਸਤਕਾਂ ਅੱਠ ਮਹੀਨਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਹਨ ਅਤੇ ਪੰਜਾਬੀ ਦੇ ਪ੍ਰਮੁੱਖ ਵਿਦਵਾਨਾਂ ਨੇ ਆਪਣੀਆਂ ਮੁੱਲਵਾਨ ਲਿਖਤਾਂ ਰਾਹੀਂ ਇਨ੍ਹਾਂ ਨੂੰ ਸਮੱਗਰੀ ਪੱਖੋਂ ਸਮਰੱਥ ਬਣਾਇਆ ਹੈ | ਮੁੱਖ ਭਾਸ਼ਣ ਦਿੰਦਿਆਂ ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ‘ਪੰਜਾਬ ਦਾ ਇਤਿਹਾਸ’ ਦੀਆਂ ਜਿਲਦਾਂ ਵਿੱਚ ਉਨ੍ਹਾਂ ਤਾਕਤਾਂ ਨੂੰ ਪਛਾਨਣ ਦੀ ਕੋਸ਼ਿਸ਼ ਨਜ਼ਰ ਆਉਂਦੀ ਹੈ, ਜੋ ਇਤਿਹਾਸਕ ਧਾਰਾ ਨੂੰ ਰੂਪ ਦਿੰਦੀਆਂ ਹਨ¢ਇਹ ਸਿਰਫ਼ ‘ਉਤਪਾਦਨ ਦੇ ਸਾਧਨਾਂ’ ਦੀ ਨਹੀਂ, ਸਗੋਂ ‘ਸੰਭਾਵਨਾਵਾਂ ਦੇ ਸਾਧਨਾਂ’ ਨੂੰ ਸਮਝਣ ਵੱਲ ਵੀ ਇੱਕ ਸ਼ੁਰੂਆਤ ਹੈ¢ਉਨ੍ਹਾ ਇਸ ਨੂੰ ਪੰਜਾਬ ਦੇ ਨਾਲ-ਨਾਲ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਨੂੰ ਨਵੇਂ ਨਜ਼ਰੀਏ ਨਾਲ ਪੜ੍ਹਨ ਵੱਲ ਮਹੱਤਵਪੂਰਨ ਕਦਮ ਦੱਸਿਆ¢ਪ੍ਰਧਾਨਗੀ ਮੰਡਲ ਵਿੱਚੋਂ ਕਿਤਾਬ ਦੀ ਇਕ ਸੰਪਾਦਕ ਡਾ. ਅਕਾਲ ਅੰਮਿ੍ਤ ਕÏਰ ਨੇ ਕਿਹਾ ਕਿ ‘ਪੰਜਾਬ ਦਾ ਇਤਿਹਸ’ ਦੀਆਂ ਤਿੰਨ ਜਿਲਦਾਂ ਵਿੱਚ 33 ਅਧਿਆਏ ਅਤੇ 1980 ਸਫ਼ਿਆਂ ਦੀ ਸਮੱਗਰੀ ਸ਼ਾਮਲ ਹੈ | ਇਸ ਵਿੱਚ ਪੰਜਾਬ ਦੀ ਮਿੱਟੀ, ਨਦੀਆਂ, ਖੇਤੀਬਾੜੀ, ਭਾਸ਼ਾ, ਸਾਹਿਤ, ਧਰਮ, ਲੋਕਧਾਰਾ, ਸੱਭਿਆਚਾਰ, ਪ੍ਰਵਾਸ, ਕਲਾ, ਸੰਗੀਤ ਅਤੇ ਸਾਂਝੀਆਂ ਯਾਦਾਂ ਨੂੰ ਇਤਿਹਾਸ ਦੇ ਵੱਡੇ ਸੰਦਰਭ ਵਿੱਚ ਸਮਝਣ ਦਾ ਯਤਨ ਕੀਤਾ ਗਿਆ ਹੈ¢ਉੱਘੇ ਇਤਿਹਾਸਕਾਰ ਡਾ. ਗੁਰਿੰਦਰ ਸਿੰਘ ਮਾਨ ਨੇ ਕਿਤਾਬ ਨਾਲ ਜੁੜੇ ਸਾਰੇ ਵਿਦਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬ ਦੀ ਲੰਮੀ ਇਤਿਹਾਸਕ ਯਾਤਰਾ ਨੂੰ ਸਮਝਣ ਵੱਲ ਇੱਕ ਮਹੱਤਵਪੂਰਨ ਕਦਮ ਹੈ¢ਇਤਿਹਾਸਕਾਰ ਸੁਭਾਸ਼ ਪਰਿਹਾਰ ਨੇ ਕਿਹਾ ਕਿ ਇਹ ਇਕ ਵੱਖਰੀ ਕਿਸਮ ਦਾ ਵੱਡਾ ਉਪਰਾਲਾ ਹੈ¢ ਉਹਨਾਂ ਅਗਾਂਹ ਕਿਹਾ ਕਿ ਪੰਜਾਬ ਦੇ ਇਤਿਹਾਸ ਦੀ ਪੜ੍ਹਾਈ ਅਜੇ ਵੀ ਸੀਮਤ ਵਿਸ਼ਿਆਂ ਦੇ ਆਲੇ-ਦੁਆਲੇ ਘੁੰਮ ਰਹੀ ਹੈ¢
ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਰੱਖੇ¢ਕਿਤਾਬ ਵਿਚਲੇ ਹੋਰ ਲੇਖਕਾਂ ਨੇ ਵੀ ਆਪਣੀ ਗੱਲ ਰੱਖੀ¢ਪੰਜਾਬ ਦੇ ਮੁੱਖ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬ ਦੀ ਰੂਹ ਹੈ¢ਉਹਨਾਂ ਪੰਜਾਬੀ ਸਾਹਿਤ ਨਾਲ ਆਪਣੇ ਪੁਰਾਣੇ ਰਿਸ਼ਤੇ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਲੇਖਕਾਂ, ਕਲਾਕਾਰਾਂ ਨਾਲ ਲੰਮੇ ਸਮੇਂ ਤੋਂ ਜੁੜੇ ਹਨ¢ਪੰਜਾਬ ਦੇ ਇਤਿਹਾਸ ਬਾਰੇ ਗੱਲ ਕਰਦਿਆਂ ਉਨ੍ਹਾ ਕਿਹਾ ਕਿ ਇਤਿਹਾਸ ਸਿਰਫ਼ ਬੀਤੇ ਦੀ ਯਾਦ ਨਹੀਂ, ਸਗੋਂ ਅੱਜ ਵੀ ਇਤਿਹਾਸ ਬਣ ਰਿਹਾ ਹੈ¢ਉਨ੍ਹਾ ਹੋਰ ਕਿਹਾ ਕਿ ਹਰ ਵਿਅਕਤੀ ਆਪਣੇ ਕੰਮਾਂ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਦਾ ਹਿੱਸਾ ਬਣਦਾ ਹੈ¢ਉਹਨਾਂ ‘ਪੰਜਾਬ ਦਾ ਇਤਿਹਾਸ’ ਲਈ ਪੰਜਾਬੀਆਂ ਨੂੰ ਵਧਾਈ ਦਿੱਤੀ | ਪ੍ਰਧਾਨਗੀ ਭਾਸ਼ਣ ਦਿੰਦਿਆਂ ਉੱਘੇ ਇਤਿਹਾਸਕਾਰ ਪ੍ਰੋ. ਇੰਦੂ ਬਾਂਗਾ ਨੇ ਪਹਿਲਾਂ ਆਪਣੇ ਤੇ ਪੰਜਾਬੀ ਬਾਰੇ ਆਪਣੇ ਲਗਾਵ ਬਾਰੇ ਦੱਸਿਆ ਅਤੇ ਕੁਝ ਕਿਤਾਬਾਂ ਪੰਜਾਬੀ ਵਿਚ ਲਿਖਣ ਬਾਬਤ ਵੀ ਗੱਲ ਕੀਤੀ¢ਉਹਨਾਂ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪੁਨਰ ਨਿਰਮਾਣ ਕਰਨ ਲਈ ਕੀਤੀ ਜਾ ਰਹੀ ਮਿਹਨਤ ਦਾ ਜ਼ਿਕਰ ਕੀਤਾ¢’ਪੰਜਾਬ ਦੇ ਇਤਿਹਾਸ’ ਦੇ ਵੱਡੇ ਉਪਰਾਲੇ ਲਈ ਉਹਨਾਂ ਪੰਜਾਬ ਕਲਾ ਪਰਿਸ਼ਦ ਨੂੰ ਵਧਾਈ ਦਿੱਤੀ¢ਪੰਜਾਬ ਕਲਾ ਪਰਿਸ਼ਦ ਚੇਅਰਮੈਨ ਡਾ. ਯੋਗਰਾਜ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਤਾਬ ਬਾਰੇ ਵੀ ਕੁਝ ਨੁਕਤੇ ਸਾਂਝੇ ਕੀਤੇ¢ਸਾਰੇ ਸਮਾਗਮ ਦਾ ਸੰਚਾਲਨ ਉੱਘੇ ਲੇਖਕ ਤੇ ਪੱਤਰਕਾਰ ਸ੍ਰੀ ਪ੍ਰੀਤਮ ਰੁਪਾਲ ਨੇ ਬਾਖੂਬੀ ਕੀਤਾ |





