ਜਲੰਧਰ (ਕੇਸਰ)-ਸਾਡੇ ਮੁਲਕ ਦੇ ਆਜ਼ਾਦੀ ਸੰਗਰਾਮ ਦੇ ਇਤਿਹਾਸ ਅੰਦਰ ਮਾਣਮੱਤਾ ਸਥਾਨ ਰੱਖਦੀ ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਮੇਲਾ ਗ਼ਦਰੀ ਬਾਬਿਆਂ ਦਾ ਮੁਲਕ ਅੰਦਰ ਭਖੇ ਸਵਾਲਾਂ ਨੂੰ ਮੁਖ਼ਾਤਬ ਹੋਵੇਗਾ¢30 ਅਕਤੂਬਰ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲਾ ਮੇਲਾ ਇਕ ਨਵੰਬਰ ਨੂੰ ਸਿਖਰਾਂ ਛੋਹੇਗਾ¢30 ਅਕਤੂਬਰ ਸ਼ਾਮ ਪੁਸਤਕ ਪ੍ਰਦਰਸ਼ਨੀ ਵਾਲੇ ਪੰਡਾਲ ‘ਚ ਇਤਿਹਾਸ, ਸਾਹਿਤ, ਪੁਸਤਕਾਂ ਅਤੇ ਵਿਗਿਆਨਕ ਸਿਲੇਬਸ ਦੀਆਂ ਜੜ੍ਹਾਂ ਵੱਢ ਕੇ ਆਪਣਾ ਮਨਪਸੰਦ ਭਗਵਾਂ ਇਤਿਹਾਸ ਸਾਹਿਤ ਅਤੇ ਸੱਭਿਆਚਾਰ ਲੋਕਾਂ ਉਪਰ ਮੜ੍ਹਨ ਲਈ ਬੋਲੇ ਜਾ ਰਹੇ ਹੱਲੇ ਤੋਂ ਚੇਤਨ ਕਰਨ ਲਈ ਪੈਨਲ ਵਿਚਾਰ-ਚਰਚਾ ਹੋਏਗੀ¢
ਇਸ ਮÏਕੇ ਮੇਲੇ ਅਤੇ ਦੇਸ ਭਗਤ ਯਾਦਗਾਰ ਹਾਲ ਨਾਲ਼ ਜੁੜੇ ਉਹਨਾਂ ਸਭਨਾਂ ਸੰਗੀਆਂ-ਸਾਥੀਆਂ ਨੂੰ ‘ਉਹਨਾਂ ਮਿੱਤਰਾਂ ਦੀ ਯਾਦ ਪਿਆਰੀ’ ਦਾ ਨਾਂਅ ਦਿੰਦਿਆਂ ਯਾਦ ਕੀਤਾ ਜਾਏਗਾ, ਜਿਹੜੇ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ¢31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲਾ, ਕਵੀ ਦਰਬਾਰ ਅਤੇ ਫਿਲਮ ਸ਼ੋਅ ਤੋਂ ਇਲਾਵਾ ਉਚੇਚੇ ਤÏਰ ‘ਤੇ ਦੋ ਵਿਦਵਾਨਾਂ ਪ੍ਰਸ਼ਾਂਤ ਭੂਸ਼ਣ ਅਤੇ ਸੀਮਾ ਚਿਸ਼ਤੀ ਨੂੰ ਬੁਲਾਵਾ ਭੇਜਿਆ ਜਾ ਰਿਹਾ ਹੈ¢
ਪਹਿਲੀ ਨਵੰਬਰ ਸਵੇਰੇ 10 ਵਜੇ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਅਦਾ ਕਰਨ ਉਪਰੰਤ ਮੇਲੇ ਨੂੰ ਸੰਬੋਧਨ ਕਰਨਗੇ¢ਮੇਲੇ ਦਾ ਸੁਨੇਹਾ ਦੇਣਗੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ¢ਉਪਰੰਤ ਕਮੇਟੀ ਦੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਦਾ ਲਿਖਿਆ ਸੰਗੀਤ ਨਾਟ ਓਪੇਰਾ ਰੂਪੀ ਝੰਡੇ ਦਾ ਗੀਤ ਹੋਏਗਾ¢ਇਸ ਵਾਰ ਝੰਡੇ ਦਾ ਗੀਤ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਨਿਰਦੇਸ਼ਕ ਹਰਕੇਸ਼ ਚÏਧਰੀ ਦੀ ਨਿਰਦੇਸ਼ਨਾ ਹੇਠ ਵਰਕਸ਼ਾਪ ਵਿੱਚ ਤਿਆਰ ਕੀਤਾ ਜਾਏਗਾ¢ਪਹਿਲੀ ਨਵੰਬਰ ਡੇਢ ਵਜੇ ਮੇਲੇ ਨੂੰ ਸੰਬੋਧਨ ਕਰਨ ਲਈ ਵਿਦਿਆਰਥੀ ਆਗੂ ਨੇਹਾ ਬੋਰਾ ਨੂੰ ਬੁਲਾਵਾ ਭੇਜਿਆ ਗਿਆ ਹੈ¢ਪਹਿਲੀ ਨਵੰਬਰ ਸ਼ਾਮ 6 ਵਜੇ ਗੀਤ-ਸੰਗੀਤ ਨਾਲ਼ ਸ਼ੁਰੂ ਹੋਏਗੀ¢ ਉਪਰੰਤ ‘ਹਨੇਰੇ ਤੋਂ ਰੋਸ਼ਨੀ ਵੱਲ ਸਫ਼ਰ ਦਾ ਪੈਗ਼ਾਮ’ ਦਿੰਦੇ ਹੋਏ ਭਰਿਆ ਭੰਡਾਲ ਮੋਮਬਤੀਆਂ ਅਤੇ ਮੋਬਾਇਲ ਟਾਰਚ ਹੱਥ ਲੈ ਕੇ ਖੜ੍ਹੇ ਹੋ ਕੇ ਲੋਕਾਂ ਨੂੰ ਮੂੰਹ ਜ਼ੋਰ ਸਥਾਪਤੀ ਦੇ ਅੰਨ੍ਹੇ ਹਨੇਰੇ ਖ਼ਿਲਾਫ਼ ਉਠ ਖੜੇ ਹੋਣ ਦਾ ਪੈਗ਼ਾਮ ਦੇਵੇਗਾ¢ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਸ਼ਬਦੀਸ਼ ਦੀ ਰਚਨਾ ਅਤੇ ਅਨੀਤਾ ਦੀ ਨਿਰਦੇਸ਼ਨਾ ‘ਚ ‘ਖਿੜਦੇ ਰਹਿਣ ਗੁਲਾਬ’ ਨਾਟਕ ਹੋਏਗਾ¢ਇਸ ਉਪਰੰਤ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ‘ਚ ਮੰਚ ਰੰਗਮੰਚ ਅੰਮਿ੍ਤਸਰ ਡਾ. ਸਵਰਾਜਬੀਰ ਦਾ ਲਿਖਿਆ ਨਾਟਕ ‘ਤੂੰ ਬੁੱਲ੍ਹੇ ਵਾਂਗੂ ਬੋਲ’ ਪੇਸ਼ ਹੋਏਗਾ¢ਗੁਰਸ਼ਰਨ ਭਾਅ ਜੀ ਦਾ ਲਿਖਿਆ, ਹਰਕੇਸ਼ ਚÏਧਰੀ ਦੀ ਨਿਰਦੇਸ਼ਨਾ ‘ਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਪੇਸ਼ ਕਰੇਗਾ ਨਾਟਕ ‘ਅਸੀਂ ਯੁੱਗ ਸਿਰਜਾਂਗੇ |’
ਜ਼ਿਕਰਯੋਗ ਹੈ ਕਿ ਇਸ ਵਾਰ ਕਈ ਪੱਖਾਂ ਬਾਰੇ ਸੋਚਦਿਆਂ ਪਹਿਲੀ ਨਵੰਬਰ ਦੀ ਸ਼ਾਮ 6 ਵਜੇ ਤੋਂ ਲੈ ਕੇ 12 ਵਜੇ ਤੱਕ ਹੀ ਨਾਟਕ ਮੇਲਾ ਕਰਨ ਦਾ ਜਨਰਲ ਬਾਡੀ ਨੇ ਫੈਸਲਾ ਕੀਤਾ ਹੈ¢ਜ਼ਿਕਰਯੋਗ ਹੈ ਕਿ ਮੇਲੇ ਦੇ ਦਿਨਾਂ ਵਿੱਚ ਦੇਸ਼ ਭਗਤ ਯਾਦਗਾਰ ਕੰਪਲੈਕਸ ਨੂੰ ‘ਬੱਬਰ ਅਕਾਲੀ ਲਹਿਰ ਸ਼ਹਾਦਤ ਸ਼ਤਾਬਦੀ ਨਗਰ’ ਦਾ ਨਾਂਅ ਦਿੱਤਾ ਜਾਏਗਾ¢ਪੁਸਤਕ ਪ੍ਰਦਰਸ਼ਨੀ ਵਾਲੇ ਪੰਡਾਲ ਨੂੰ ‘ਕਿਰਤੀ ਪੰਡਾਲ’ ਅਤੇ ਵੱਡੇ ਪੰਡਾਲ ਨੂੰ ਕਾਕੋਰੀ ਕਾਂਡ ਅਤੇ ਨÏਜਵਾਨ ਭਾਰਤ ਸਭਾ ਪੰਡਾਲ ਦਾ ਨਾਂਅ ਦਿੱਤਾ ਜਾਏਗਾ¢ਐਤਵਾਰ ਮੀਟਿੰਗ ‘ਚ ਮਤਾ ਪਾਸ ਕਰਕੇ ਪਿਛਲੇ ਦਿਨਾਂ ਤੋਂ ਜੰਤਰ ਮੰਤਰ ਵਿਖੇ ਆਪਣੇ ਹੱਕ ਮੰਗਦੇ ਵਿਦਿਆਰਥੀਆਂ, ਨÏਜਵਾਨਾਂ ਉਪਰ ਵਹਿਸ਼ੀਆਨਾ ਕਹਿਰ ਢਾਹੁਣ ਦੀ ਜ਼ੋਰਦਾਰ ਨਿੰਦਾ ਕੀਤੀ ਗਈ¢ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਮਜ਼ਦੂਰ ਆਗੂ, ਕਹਾਣੀਕਾਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਬੰਸ ਮਾਲੜੀ ਉਪਰ ਹਮਲਾ ਬੋਲਣ ਅਤੇ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਤਲਵੰਡੀ ਸਲੇਮ ਦੇ ਸਰਪੰਚ ਪ੍ਰਦੀਪ ਸਿੰਘ ‘ਤੇ ਪਰਚਾ ਦਰਜ ਕੀਤਾ ਜਾਏ¢ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਮੁਹਾਂਦਰਾ ਬਦਲਣਾ ਬੰਦ ਕਰਕੇ ਉਸ ਨੂੰ ਯਾਦਗਾਰ ਦਾ ਦਰਜਾ ਦਿੱਤਾ ਜਾਵੇ¢ਮੀਟਿੰਗ ਦਾ ਆਗਾਜ਼ ਕਮੇਟੀ ਦੇ ਸਾਬਕਾ ਪ੍ਰਧਾਨ ਅਜਮੇਰ ਸਿੰਘ, ਕਮੇਟੀ ਮੈਂਬਰ ਐਡਵੋਕੇਟ ਰਾਜਿੰਦਰ ਮੰਡ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਮਜ਼ਦੂਰ ਆਗੂ ਗੁਰਨਾਮ ਸਿੰਘ ਦਾਊਦ, ਕਵੀ ਅਤੇ ਲੇਖਕ ਧਰਮਪਾਲ ਉਪਾਸ਼ਕ, ਫੋਟੋਕਾਰ ਅਤੇ ਸਾਹਿਤਕਾਰ ਹਰਭਜਨ ਬਾਜਵਾ, ਮਹਿੰਦਰ ਦੋਸਾਂਝ, ਮਨੋਹਰ ਸਿੰਘ ਖਹਿਰਾ, ਕੈਨੇਡਾ ‘ਚ ਛਪਦੇ ਮਕਬੂਲ ਮੈਗਜ਼ੀਨ ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ ਸਿੰਘ, ਵਿਅੰਗਕਾਰ ਕੇ ਐੱਲ ਗਰਗ, ਹਰਮਿੰਦਰ ਰਾਏਪੁਰ ਡੱਬਾ, ਪ੍ਰਤਾਪ ਸਿੰਘ ਵੈਰੋਵਾਲ਼, ਅਜਾਇਬ ਸਿੰਘ ਚੱਕ ਸਿੰਘਾ, ਐਡਵੋਕੇਟ ਐੱਨ ਕੇ ਜੀਤ ਬਠਿੰਡਾ, ਅÏਰਤ ਆਗੂ ਧਰਮਜੀਤ ਕÏਰ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਟ ਕਰਨ ਨਾਲ਼ ਹੋਇਆ¢ ਇਹ ਜਾਣਕਾਰੀ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਜਨਰਲ ਸਕੱਤਰ ਗੁਰਮੀਤ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਿੱਤੀ |





