ਨਵੀਂ ਦਿੱਲੀ : ਰੇਲਵੇ ਬੋਰਡ ਵੱਲੋਂ ਕਈ ਰੇਵਲੇ ਸਟੇਸ਼ਨਾਂ ’ਤੇ ਬੰਦ ਪਈਆਂ ਵਾਈ-ਫਾਈ ਸੁਵਿਧਾਵਾਂ ਦੇ ਮੱਦੇਨਜ਼ਰ ਸਖਤ ਨੋਟਿਸ ਲਿਆ ਗਿਆ ਹੈ। ਉਸ ਨੇ 17 ਜ਼ੋਨਾਂ ਦੇ ਜਨਰਲ ਮੈਨੇਜਰਾਂ (ਸਿਗਨਲ ਅਤੇ ਦੂਰਸੰਚਾਰ) ਨੂੰ ਪੱਤਰ ਜਾਰੀ ਕਰਦਿਆਂ ਸੇਵਾਵਾਂ ਬਹਾਲ ਕਰਨ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ। ਬੋਰਡ ਅਨੁਸਾਰ ਦੇਸ਼ ਦੇ 7000 ਤੋਂ ਵੱਧ ਸਟੇਸ਼ਨਾਂ ਵਿੱਚੋਂ 6108 ਸਟੇਸ਼ਨਾਂ ’ਤੇ ਯਾਤਰੀਆਂ ਲਈ ਮੁਫਤ ਵਾਈਫਾਈ ਸੁਵਿਧਾ ਉਪਲੱਬਧ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਕਈ ਕਾਰਨਾਂ ਕਰਕੇ ਵਾਈਫਾਈ ਕੰਮ ਨਹੀਂ ਕਰ ਰਿਹਾ, ਜਿਸ ਨਾਲ ਯਾਤਰੀਆਂ ਨੂੰ ਅਸੁਵਿਧਾ ਹੋ ਰਹੀ ਹੈ। ਬੋਰਡ ਨੇ ਜਨਰਲ ਮੈਨੇਜਰਾਂ ਤੋਂ ਇਕ ਹਫਤੇ ਵਿਚ ਹਦਾਇਤਾਂ ਦੀ ਪਾਲਣਾ ਸੰਬੰਧੀ ਕਾਰਵਾਈ ਰਿਪੋਰਟ ਵੀ ਮੰਗੀ ਹੈ।