ਮੇਰਾ ਬੇਟਾ ਇਮਾਨਦਾਰ, ਇਹਨੂੰ ਜਿਤਾਓ : ਚੂਨੀ ਲਾਲ ਭਗਤ

0
88

ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਉਮੀਦਵਾਰ ਮੋਹਿੰਦਰ ਪਾਲ ਭਗਤ ਦੇ ਪਿਤਾ ਅਤੇ ਸਾਬਕਾ ਮੰਤਰੀ ਚੂਨੀ ਲਾਲ ਭਗਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ‘ਚ ਉਨ੍ਹਾ ਦੇ ਬੇਟੇ ਦਾ ਸਾਥ ਦੇਣ ਅਤੇ ਉਨ੍ਹਾ ਨੂੰ ਜਿਤਾਉਣ | ਸ਼ੁੱਕਰਵਾਰ ਇੱਕ ਵੀਡੀਓ ਰਾਹੀਂ ਚੂਨੀ ਲਾਲ ਭਗਤ ਨੇ ਕਿਹਾ—ਮੇਰੀ ਉਮਰ ਹੋ ਗਈ ਹੈ, ਇਸ ਲਈ ਮੈਂ ਆਪਣੇ ਬੇਟੇ ਨੂੰ ਤੁਹਾਡੇ ਲਈ ਚੋਣ ਲੜਨ ਲਈ ਕਿਹਾ ਹੈ | ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੋਹਿੰਦਰ ਪਾਲ ਨੂੰ ਜਿਤਾਓ | ਉਹ ਤੁਹਾਡੇ ਲਈ ਮੇਰੇ ਨਾਲੋਂ ਵੱਧ ਇਮਾਨਦਾਰੀ ਅਤੇ ਲਗਨ ਨਾਲ ਕੰਮ ਕਰੇਗਾ ਅਤੇ ਇਸ ਖੇਤਰ ਦਾ ਵਿਕਾਸ ਕਰੇਗਾ | ਇਲਾਕੇ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੈਂ ਚਾਹੁੰਦਾ ਹਾਂ ਕਿ ਕੋਈ ਚੰਗਾ ਅਤੇ ਇਮਾਨਦਾਰ ਵਿਅਕਤੀ ਇੱਥੋਂ ਦੇ ਲੋਕਾਂ ਦਾ ਨੁਮਾਇੰਦਾ ਬਣੇ | ਮੋਹਿੰਦਰ ਪਾਲ ਇੱਕ ਇਮਾਨਦਾਰ ਵਿਅਕਤੀ ਹੈ | ਇਹ ਤੁਹਾਨੂੰ ਕਦੇ ਨਿਰਾਸ਼ ਨਹੀਂ ਕਰੇਗਾ | ਚੂਨੀ ਲਾਲ ਭਗਤ ਜਲੰਧਰ ਪੱਛਮੀ ਸੀਟ ਤੋਂ ਇਕ ਵਾਰ ਅਤੇ ਜਲੰਧਰ ਦੱਖਣੀ ਵਿਧਾਨ ਸਭਾ ਸੀਟ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ | ਉਹ ਅਕਾਲੀ-ਭਾਜਪਾ ਸਰਕਾਰ ਦੌਰਾਨ ਲੋਕਲ ਬਾਡੀਜ਼ ਸਮੇਤ ਕਈ ਅਹਿਮ ਮੰਤਰਾਲਿਆਂ ਦੇ ਮੰਤਰੀ ਰਹੇ | ਵਧਦੀ ਉਮਰ ਕਾਰਨ ਉਨ੍ਹਾ ਸਰਗਰਮ ਰਾਜਨੀਤੀ ਛੱਡ ਦਿੱਤੀ ਅਤੇ 2022 ‘ਚ ਇਹ ਜ਼ਿੰਮੇਵਾਰੀ ਆਪਣੇ ਬੇਟੇ ਮੋਹਿੰਦਰ ਭਗਤ ਨੂੰ ਦੇ ਦਿੱਤੀ ਸੀ |

LEAVE A REPLY

Please enter your comment!
Please enter your name here